ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਪਾਸ ਅਪਰਾਜਿਤਾ ਵੋਮੈਨ ਚਾਈਲਡ ਬਿੱਲ ਨੂੰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਸਮਰਥਨ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਆਦਰਸ਼ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਵਾਇਸ ਪ੍ਰਧਾਨ ਕਿਰਨ ਬਾਲਾ ਮੋਰਾਂਵਾਲੀ ਅਤੇ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਵਲੋ ਪੱਛਮੀ ਬੰਗਾਲ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਕਾਨੂੰਨ ਅਪਰਾਜਿਤਾ ਵੋਮੈਨ ਚਾਈਲਡ ਬਿੱਲ (ਪੱਛਮੀ ਬੰਗਾਲ ਫੌਜਦਾਰੀ ਕਾਨੂੰਨ ਸੋਧ 2024) ਦਾ ਸਮਰਥਨ ਕਰਦੇ ਹੋਏ ਇਸ ਨੂੰ ਇਕ ਸਲਾਘਾ ਯੋਗ ਕਦਮ ਦੱਸਿਆ ਹੈ। ਉਹਨਾ ਪ੍ਰੈਸ ਨੂੰ ਇਕ ਸਾਂਝੇ ਬਿਆਨ ਵਿੱਚ ਕਿਹਾ ਇਹ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਘੇਰੇ ਨੂੰ ਮਜ਼ਬੂਤ ਕਰਨ ਚ ਸਾਰਥਿਕ ਸਿੱਧ ਹੋਵੇਗਾ। ਉਹਨਾ ਕਿਹਾ ਬਿੱਲ ਵਿਚ ਫਾਂਸੀ ਦੀ ਸਜਾ ਦਾ ਪ੍ਰਾਵਧਾਨ ਕੀਤਾ ਗਿਆ ਹੈ। ਜਿਸ ਦੌਰਾਨ ਦੋਸ਼ੀ ਵਿਰੁੱਧ ਫਾਸਟ ਟਰੈਕ ਰਾਹੀਂ 21 ਦਿਨਾਂ ਚ ਜਾਂਚ ਪੂਰੀ ਕਰਕੇ ਸੱਤ ਦਿਨਾਂ ਚ ਫਾਂਸੀ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਹਨਾ ਕਿਹਾ ਕਿ ਇਹੋ ਜਿਹੇ ਕਾਨੂੰਨ ਪਹਿਲਾ ਹੀ ਬਣਾ ਦਿੱਤੇ ਜਾਣੇ ਚਾਹੀਦੇ ਸੀ, ਪਰ ਇਹ ਅੱਜ ਕਾਨੂੰਨ ਕਿੰਨੀਆ ਹੀ ਬੇਟੀਆਂ ਦੀ ਇੱਜਤ ਦਾਅ ਤੇ ਲਾਉਣ ਤੋਂ ਬਾਅਦ ਆਇਆ ਹੈ। ਫਿਰ ਵੀ ਦੇਰ ਆਇਦ, ਦਰੁਸਤ ਆਇਦ ਵਾਲੀ ਕਹਾਵਤ ਨੂੰ ਮੰਨਦੇ ਹੋਏ ਇਸ ਦੀ ਸਲਾਘਾ ਕਰਨੀ ਬਣਦੀ ਹੈ। ਪੱਛਮੀਂ ਬੰਗਾਲ ਦੇ ਰਾਜਪਾਲ ਸਾਹਿਬ ਨੂੰ ਵੀ ਇਸ ਨੂੰ ਜਲਦੀ ਪਾਸ ਕਰਦੇ ਹੋਏ ਆਪਣੀ ਪਰਵਾਨਗੀ ਦੀ ਮੋਹਰ ਲਗਾਉਂਦੇ ਹੋਏ, ਇਸ ਬਿਲ ਨੂੰ ਜਲਦੀ ਤੋ ਜਲਦੀ ਅਮਲੀ ਰੂਪ ਦੇ ਕੇ ਲਾਗੂ ਕਰਾਉਣਾ ਚਾਹੀਦਾ ਹੈ ਅਤੇ ਡਾਕਟਰ ਬੇਟੀ ਨਾਲ ਘਿਨਾਉਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਫਾਸੀ ਦੇ ਲਟਕਾਉਣ ਦੇ ਹੁਕਮ ਦੇਣੇ ਚਾਹੀਦੇ ਹਨ ਅਤੇ ਕੇਂਦਰ ਅਤੇ ਦੂਜੇ ਹੋਰ ਰਾਜ ਸਰਕਾਰਾਂ ਨੂੰ ਇਸ ਬਿੱਲ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ। ਤਾਂ ਜੋਂ ਕਿਸੇ ਹੋਰ ਬੇਟੀ ਨੂੰ ਇਸ ਤਰ੍ਹਾਂ ਦਾ ਸੰਤਾਪ ਨਾ ਝੱਲਣਾ ਪਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਈ ਦਿੱਤ ਸਿੰਘ ਜੀ ਦੇ ਨਾਂ ਤੇ ਸਰਕਾਰ ਕਿਸੇ ਯੂਨੀਵਰਸਿਟੀ ‘ਚ ਚੇਅਰ ਸਥਾਪਿਤ ਕਰੇ – ਕੌਮੀ ਪ੍ਰਧਾਨ ਹਰਦੇਵ ਬੋਪਾਰਾਏ
Next articleਕੁਤਬਮੀਨਾਰ/ਸਰਹੰਦ ਦੀ ਦੀਵਾਰ