ਪੱਛਮੀ ਬੰਗਾਲ: ਪੰਜ ਠੇਕਾ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਜ਼ਹਿਰ ਪੀਤਾ

ਕੋਲਕਾਤਾ (ਸਮਾਜ ਵੀਕਲੀ):  ਇੱਥੇ ਸਿੱਖਿਆ ਵਿਭਾਗ ਦੇ ਹੈੱਡਕੁਆਰਟਰ ਸਾਹਮਣੇ ਨੌਕਰੀ ਸਬੰਧੀ ਮੰਗਾਂ ਦੇ ਹੱਕ ’ਚ ਪ੍ਰਦਰਸ਼ਨ ਦੌਰਾਨ ਪ੍ਰਾਇਮਰੀ ਸਕੂਲਾਂ ਦੀਆਂ ਪੰਜ ਮਹਿਲਾ ਠੇਕਾ ਅਧਿਆਪਕਾਵਾਂ ਨੇ ਕਥਿਤ ਤੌਰ ’ਤੇ ਜ਼ਹਿਰ ਪੀ ਲਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਕਾਸ ਭਵਨ ’ਚ ਜਬਰੀ ਦਾਖ਼ਲ ਹੋਣ ਅਤੇ ਨਾਅਰੇਬਾਜ਼ੀ ਕਰਨ ’ਤੇ ਆਫ਼ਤ ਪ੍ਰਬੰਧਨ ਕਾਨੂੰਨ ਤਹਿਤ ਜਿਵੇਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਵਿੱਚੋਂ ਚਾਰ ਨੇ ‘ਬੋਤਲਾਂ ਵਿਚੋਂ ਕੋਈ ਤਰਲ ਪਦਾਰਥ’ ਪੀ ਲਿਆ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਪੰਜਵੀਂ ਮਹਿਲਾ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਟਸਐਪ ਰਾਹੀਂ ਵੀ ਬੁੱਕ ਹੋ ਸਕਣਗੇ ਵੈਕਸੀਨ ਲਈ ਸਲਾਟ
Next articleਵੀਡੀਓ ਵਿਵਾਦ : ਭਾਜਪਾ ਆਗੂ ਵੱਲੋਂ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ