(ਸਮਾਜ ਵੀਕਲੀ)
ਵਾਜਾ ਵਾਲਿਆ ਕਿੱਥੋਂ ਮੈਂ ਸ਼ਬਦ ਲੱਭਾਂ
ਤੇਰੀ ਕੁਰਬਾਨੀ ਦੀ ਸਿਫ਼ਤ ਸੁਣਾਉਣ ਖਾਤਿਰ
ਮੇਰੀ ਅਕਲ ਊਣੀ ਤੇ ਕਾਗਜ਼ ਦਾ ਆਕਾਰ ਛੋਟਾ
ਕਿਹੜੀ ਕਲਮ ਵਰਤਾਂ ਮੈਂ ਕਵਿਤਾ ਬਣਾਉਣ ਖਾਤਿਰ
ਮੇਰੀ ਅਕਲ ਊਣੀ ਤੇ ਔਕਾਤ ਛੋਟੀ
ਕਿਹੜੀ ਕਲਮ ਘੜਲਾ ਮੈਂ ਕਵਿਤਾ ਬਣਾਉਣ ਖਾਤਿਰ
ਸਿਰੋਂ ਕਰਜ ਤੇਰਾ ਕਿੰਝ ਉਤਾਰ ਦੇਵਾਂ
ਜਿਹੜਾ ਚਾੜਿਆ ਤੂੰ ਸਰਦਾਰ ਬਣਾਉਣ ਖਾਤਿਰ
ਸਾਹਿਬਜ਼ਾਦਿਆਂ ਤੋਂ ਵੀ ਮੁਖੜਾ ਮੌੜਿਆ ਹੁੰਦਾ
ਨਾਲ ਮਜਲੂਮਾਂ ਦੇ ਪਿਆਰ ਵਧਾਉਣ ਖਾਤਿਰ
ਨੀਹਾਂ ਵਿੱਚ ਚਿਣਵਾ ਦਿੱਤੇ ਤੂੰ ਲਾਲ ਛੋਟੇ
ਮਜਬੂਤ ਸਿੱਖੀ ਦੀ ਦੀਵਾਰ ਬਣਾਉਣ ਖਾਤਿਰ
ਚਾਂਦਨੀ ਚੌਕ ਲਈ ਪਿਤਾ ਜੀ ਆਪ ਤੋਰੇ
ਪੈਂਦੀ ਹਿੰਦ ਨੂੰ ਮਾਰ ਬਚਾਉਣ ਖਾਤਿਰ
_______ਸਵਰਨ ਕਵਿਤਾ