(ਸਮਾਜ ਵੀਕਲੀ)
ਭਲੇ ਵੇਲਿਆਂ ‘ਚ ਬੰਦੇ ਹੁੰਦੇ ਸੀ ਭੋਲੇ-ਭਾਲੇ,
ਔਖੇ ਵਕਤ ਵੀ ਜਾਂਦੇ ਸਨ ਟਾਲੇ।
ਇੱਕ ਦੂਜੇ ਤੋਂ ਜਾਨ ਵਾਰਨ, ਲਈ ਵੀ ਤਿਆਰ ਸੀ ਹੁੰਦੇ।
ਭਾਈਆਂ ਨਾਲ ਭਾਈਆਂ ਦੇ, ਯਾਰਾਂ ਨਾਲ ਯਾਰਾਂ ਦੇ, ਪਿਆਰ ਸੀ ਹੁੰਦੇ।
ਰੱਬ ਵੱਲੋਂ ਤਾਂ ਸਾਰੇ ਵੇਲੇ ਇੱਕੋ ਜਿਹੇ, ਪਰ ਸਾਡੀ ਸਮਝ ਤੋਂ ਬਾਹਰਵਾਰ ਨੇ ਹੁੰਦੇ।
ਬੇ-ਸਮਝੀ ਨੇ ਹੀ ਤਾਂ ਵੰਡੀਆਂ ਪਾ ਦਿੱਤੀਆਂ, ਨਹੀਂ ਤਾਂ ਬਹੁਤ ਅਜ਼ੀਜ਼ ਲੋਕੀਂ,ਸਾਡੇ ਵਾਘਿਓਂ ਪਾਰ ਨਾ ਹੁੰਦੇ।
ਜਿਸ ਖਿੱਤੇ ਵਿੱਚ ਅਸੀਂ ਜੰਮੇ-ਪਲੇ,ਛੇ ਰੁੱਤਾਂ ਵਾਲੇ
ਗਰਮੀ,ਸਰਦੀ,ਪਤਝੜ, ਮੌਸਮ ਬਹਾਰ ਨੇ ਹੁੰਦੇ।
ਸਾਰੇ ਮੌਸਮਾਂ ਨੂੰ ਝੱਲਣ ਦੀ ਊਰਜਾ ਸਦਕਾ,
ਮਹਿੰਜੋ-ਦਾੜੋ ਤੇ ਹੜੱਪਾ ਦੇ ਸਰਦਾਰ ਨੇ ਹੁੰਦੇ।
ਸੱਭਿਆਚਾਰ ਵਿਲੱਖਣ ਸਾਡਾ, ਪੂਰੀ ਦੁਨੀਆ ਮੰਨੇ।
ਗੁਰੂ ਗ੍ਰੰਥ ਸਾਹਿਬ ਅਸਾਡਾ, ਸਰਬੱਤ ਦਾ ਭਲਾ ਮੰਗੇ, ਲਿਖਿਆ ਪੰਨੇ ਪੰਨੇ।
ਨਿੱਘੇ ਵੇਲਿਆਂ ਨੂੰ ਯਾਦ ਕਰਕੇ, ਹਰ ਕੋਈ ਝੂਰਦਾ।
ਪਰਮਾਤਮਾ ਪਰਮ-ਆਨੰਦ ਬਖਸ਼ਦਾ, ਮੇਲ ਮਿਲਾਪ ਵਾਲੀ, ਸਾਡੀ ਹਰ ਗੱਲ ਪੂਰਦਾ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ। ਫੋਨ ਨੰਬਰ : 9878469639