ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਨਾਰੀ ਸ਼ਕਤੀ ਵਿਸ਼ੇ ‘ਤੇ ਵੈਬੀਨਾਰ 

ਕਪੂਰਥਲਾ, ( ਕੌੜਾ )-  ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਐਨ ਸੀ ਸੀ ਕੈਡਿਟਸ ਦੇ ਲਈ ਨਵੀਂ ਰੋਸ਼ਨੀ ਵੁਮਨ ਐਮਪਾਇਰਮੈਂਟ ਸਕੀਮ ਵਿਸ਼ੇ ‘ਤੇ ਵੈਬੀਨਾਰ ਕਰਵਾਇਆ ਗਿਆ । ਜਿਸ ਵਿੱਚ ਬਤੌਰ ਬੁਲਾਰਾ ਮਿਸ ਰਜਨੀ ਅਰੋੜਾ ਸ਼ਾਮਿਲ ਹੋਏ । ਉਨ੍ਹਾਂ ਇਸ ਵਿਸ਼ੇ ‘ਤੇ ਬੋਲਦੇ ਹੋਏ ਕਿਹਾ ਕਿ ਨਵੀਂ ਰੋਸ਼ਨੀ ਘੱਟ ਗਿਣਤੀ ਔਰਤਾਂ ਦੇ ਲੀਡਰਸ਼ਿਪ ਵਿਕਾਸ ਲਈ ਯੋਜਨਾ 2012 -13 ਵਿੱਚ ਲਾਗੂ ਕੀਤੀ ਗਈ ਸੀ। ਇਹ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਔਰਤਾਂ ਵਿੱਚ ਗਿਆਨ ਅਤੇ ਤਕਨੀਕ ਪ੍ਰਦਾਨ ਕਰਕੇ ਆਤਮ ਵਿਸ਼ਵਾਸ ਪੈਦਾ ਕਰਨਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਦੀ ਰਾਜਨੀਤੀ ਵਿਚ ਵਧ ਰਿਹਾ ਖਲਾਅ
Next articleਲੋਕ / ਕਵਿਤਾ