(ਸਮਾਜ ਵੀਕਲੀ)
‘ ਸਵੇਰ ਦੀ ਖਟ ਖਟ ਲਾਈ ਪੀ ਐ,ਦੋ ਘੜੀ ਚੈਨ ਨਾਲ ਸੌਣ ਵੀ ਨਹੀਂ ਦੇਂਦੀ ?’
‘ ਕਲ੍ਹ ਉਹਨੇ ਦਸਿਆ ਤਾਂ ਸੀ,ਮਹਿਲਾ ਦਿਵਸ ਦੇ ਮੌਕੇ ਤੇ ਉਹਨੇ ਵੈਬੀਨਾਰ ਚ’ ਹਿੱਸਾ ਲੈਣੈ,ਸੰਚਾਲਨ ਵੀ ਉਹਨੇ ਹੀ ਕਰਨੈ ।’
ਅਜੇ ਉਹ ਬੋਲ ਰਹੀ ਸੀ ਕਿ ਪਤੀ ਅੱਧ ਵਿਚਾਲੇ ਹੀ ਭੜਕ ਕੇ ਬੋਲਿਆ, ‘ ਖਬਰਦਾਰ!ਲੈਪ ਟਾਪ ਜਾਂ ਮੋਬਾਈਲ ਦੇਖਿਆ ਵੀ, ਤੋੜ ਕੇ ਰੱਖ ਦੂ ।’
ਅਜੇ ਉਹ ਬੋਲ ਹੀ ਰਿਹਾ ਸੀ ਕਿ ਉਹਦੇ ਦੋਸਤ ਦਾ ਫੋਨ ਆ ਗਿਆ,ਜਿਹਦੇ ਵਿੱਚ ਪਤੀ ਬੋਲ ਰਿਹਾ ਸੀ,’ ਆ ਜਾਉ ,ਨਾਸ਼ਤਾ ਇੱਥੇ ਹੀ ਕਰਨਾ,ਕੋਈ ਖੇਚਲ ਨਹੀਂ,ਕੀ ਗੱਲ ਕਰ ਰਿਹੈਂ ?’
ਪਤਨੀ ਤਿਆਰ ਹੋ ਗੀ,ਪਤੀ ਨੇ ਸੋਚਿਆ,’ ਦੋਸਤ ਨੇ ਆਉਣਾ ਪਤਨੀ ਨਾਲ,ਤਾਂ ਹੀ ਤਿਆਰ ਹੋ ਗੀ ਹੋਣੀ,ਆਪ ਉਹ ਦੁਆਰਾ ਸੌ ਗਿਆ ।’
ਜੱਦ ਉਹ ਸੌ ਕੇ ਉਠਿਆ ,ਇੱਕ ਚਿੱਠੀ ਉਹਦੇ ਸਰਾਂਧੀ ਪ ਈ ਸੀ, ਉਹ ਪੜ ਕੇ ਹੈਰਾਨ ਹੋ ਗਿਆ,ਲਿਖਿਆ ਸੀ,’ ਉਹ ਆਪਣੀ ਸਹੇਲੀ ਦੇ ਘਰ ਜਾ ਰਹੀ ਐ,ਉਥੇ ਬੈਠ ਕੇ’ ਵੈਬੀਨਾਰ ‘ ਵਿੱਚ ਹਿੱਸਾ ਲਵੇਗੀ,ਘਰ ਤਾਂ ਉਹ ਹਿਸਾ ਨਹੀਂ ਲੈ ਸਕਦੀ,ਤੁਸੀਂ ਬਾਹਰ ਤਾਂ ਕੀ ਜਾਣ ਦੇਣਾ,ਘਰ ਵੀ ਬੈਠੀ ਚੁੱਭਦੀ ਏ,ਬੱਸ ਚਾਹ ਪਾਣੀ ਚ’ ਲੱਗੀ ਰਹੇ ,ਚੰਗੀ ਲੱਗਦੀ ਏ,ਤੁਹਾਨੂੰ ਪਤਨੀ ਨਹੀਂ ਗੁਲਾਮ ਚਾਹੀਦੀ ਏ,ਨਾਰੀ ਦਿਵਸ,ਕਿਉਂ ਹੁੰਦੈ,ਮਜ਼ਾਕ ਬਣਾਉਣ ਲੀ,ਹੁਣ ਉਹ ਬਰਦਾਸ਼ਤ ਨਹੀਂ ਕਰੇਗੀ,ਥੱਕ ਚੁੱਕੀ ਏ ਉਹ ।’
ਇੰਨੇ ਨੂੰ ਸਹੇਲੀ ਦੇ ਘਰੋਂ ਹੀ ਉਹਨੂੰ ਫੋਨ ਆਇਆ,’ਉਹਦੀ ਮੀਟਿੰਗ ਦਾ ਸਮਾਂ ਹੋਣ ਲੱਗਾ,ਹੁਣ ਧਮਕੀ ਦੋਗੇ,ਘਰ ਆਉਣ ਦੀ ਲੋੜ ਨਹੀਂ,ਉਹ ਤਾਂ ਪਹਿਲਾਂ ਹੀ ਬੇਘਰ ਹੈ,ਉਹ ਘਰ ਬੈਠ ਕੇ ਆਜ਼ਾਦ ਨਹੀਂ,ਕਿਤੇ ਜਾਣਾ ਵੀ ਨਹੀਂ,ਇੱਕ ਮੋਬਾਈਲ ਤੇ ਬਹਿ ਕੇ ਆਪਣਾ ਸ਼ੌਕ ਪੂਰਾ ਨਹੀਂ ਕਰ ਸਕਦੀ,ਉਹਨੂੰ ਅਜਿਹੇ ਘਰ ਦੀ ਲੋੜ ਨਹੀਂ ।’
ਉਹਨੇ ਸੋਚਿਆ ਸੀ,ਬਾਹਰ ਤਾਂ ਕੋਈ ਜਾਣ ਨਹੀਂ ਦੇਂਦਾ,’ਵੈਬੀਨਾਰ’ ਵੈਗਾਰਾ ਦਾ ਫਾਇਦਾ ਰਹੇਗਾ,ਪਰ ਔਰਤਾਂ ਨੂੰ ਤਾਂ ਇਹ ਵੀ ਆਜ਼ਾਦੀ ਨਹੀਂ, ਉਹਦੇ ਬਣੇ ਖਾਣਿਆਂ ,ਘਰ ਦੀ ਦੇਖ ਰੇਖ,ਬਜ਼ੁਰਗਾਂ ,ਪਤੀ ,ਬੱਚਿਆਂ ਦੀ ਸੇਵਾ ਦੀ ਤਾਰੀਫ਼ ਕੀਤੀ ਜਾਂਦੀ ਹੈ,ਉਹਨੂੰ ਆਪਣੇ ਨਿੱਕੇ ਮੋਟੇ ਸ਼ੌਕ ਵੀ ਕੁਰਬਾਨ ਕਰਨੇ ਪੈਂਦੇ ਹਨ,ਆਪ ਨੂੰ ਖੁਸ਼ ਰੱਖਣ ਲੀ,ਉਹ ਲਿੰਕ ਭੇਜ ਰਹੀ ਹੈ, ਪੁਰਸ਼ਾਂ ਦੀ ਤਾਰੀਫ਼ ਲੀ ਮਸਾਲਾ ਉਹਨੂੰ ਮਿਲ ਗਿਆ ਹੈ,ਜ਼ਰੂਰ ਹਾਜ਼ਰੀ ਲਾਉਣਾ,’ਵੈਬੀਨਾਰ’ ਦਾ ਸਮਾਂ ਹੋ ਗਿਐ ।’
ਕੰਵਲਜੀਤ ਕੌਰ ਜੁਨੇਜਾ