(ਸਮਾਜ ਵੀਕਲੀ)
ਸਾਨੂੰ ਬੇ-ਕਦਰੇ ਕਰ ਰੋਲ਼ੇ ਦੇਖੀਂ, ਤੈਥੋਂ ਹੀ ਕਦਰ ਕਰਾਵਾਂਗੇ
ਹੱਕ ਲਵਾਂਗੇ ਗੋਡਾ ਧਰ ਧੌਣ ਤੇਰੀ, ਹੱਕ ਲਈ ਗ਼ਦਰ ਕਰਾਂਵਾਂਗੇ
ਹੱਕ ਲਵਾਂਗੇ ਗੋਡਾ ਧਰ ਧੌਣ ਤੇ——- ———-
ਹਸਤੀ ਸਾਡੀ ਮੇਟਣ ਖਾਤਿਰ ਚੱਲੇਂ ਨਿੱਤ ਕਪਟ ਦੀਆਂ ਚਾਲਾਂ ਤੂੰ
ਗੱਪਾਂ ਨਾਲ ਹਕੂਮਤ ਕਰਕੇ, ਜੁਮਲੇ ਦੀਆਂ ਲਾਵੇਂ ਟਾਲਾਂ ਤੂੰ
ਤਕਰੀਰਾਂ ਨਾਲ਼ ਢਿੱਡ ਨਹੀਂ ਭਰਦੇ, ਤੇਰੇ ਹੁਣ ਮਕਰ ਛਡਾਵਾਂਗੇ
ਹੱਕ ਲਵਾਂਗੇ ਗੋਡਾ ਧਰ ਧੌਣ ਤੇ————-
ਕਿਰਤੀ ਨੇ ਧਰਤੀ ਦੇ ਵਾਰਿਸ ਪੁੱਤਰ ,ਇਹਨਾਂ ਵਗਦੇ ਦਰਿਆਵਾਂ ਦੇ
ਹੋਂਦ ਅਸਾਡੀ ਜਾਨ ਅਸਾਡੀ ਸਦਕੇ ,ਮਾਂ-ਬੋਲੀ ਦੀਆਂ ਛਾਵਾਂ ਦੇ
ਹੰਕਾਰ ਗੜ੍ਹੀ ਜਦ ਅੜ ਤੋੜ ਦਿਆਂਗੇ, ਤਾਂ ਹੀ ਵਾਪਿਸ ਘਰ ਆਵਾਂਗੇ
ਹੱਕ ਲਵਾਂਗੇ ਗੋਡਾ ਧਰ ਧੌਣ ਤੇ—- —— ——-
ਹਰ ਦਿਨ ਬਦਲ ਰਿਹੈਂ ਇਤਿਹਾਸ ਅਸਾਡਾ, ਕਿਉਂ ਸਾਡੀ ਹੋਂਦ ਮਿਟਾਵਣ ਲਈ
ਜਿਉਂਦੀ ਗ਼ੈਰਤ ਅੰਦਰ ਅਣਖ ਅਸਾਡੇ, ਆਏ ਹਾਂ ਦੇਖ ਦਿਖਾਵਣ ਲਈ
ਦਗ਼ਦੇ ਚਿਹਰੇ ਰੋਹ ਦਾ ਹੜ੍ਹ ਹੈ, ਸਲਤਨਤ ਹੜ੍ਹਾ ਲੈ ਜਾਵਾਂਗੇ
ਹੱਕ ਲਵਾਂਗੇ ਗੋਡਾ ਧਰ ਧੌਣ ਤੇ—————–
ਘਰ ਤੋਂ ਕਫ਼ਨ ਸਿਰਾਂ ਤੇ ਬੰਨ ਤੁਰੇ ਹਾਂ, ਲੈ ਮੌਤ ਕਲਾਵੇ ਯਾਰਾ ਜਿਉਂ
ਕਰ ਰਣ ਫ਼ਤਹਿ ਮੁੜਾਗੇਂ ‘ਬਾਲੀ” ਹੁਣ ਤਾਂ, ਖੜਗ ਮਿਆਨੋ ਕਰ ਵਾਰਾਂ ਜਿਉਂ
“ਰੇਤਗੜੵ ” ਲਿਖੂ ਇਤਿਹਾਸ ਸੁਨਹਿਰਾ ਜਦ , ਕੰਮੀਆਂ ਨੂੰ ਤਖਤ ਬਿਠਾਵਾਂਗੇ
ਹੱਕ ਲਵਾਂਗੇ ਗੋਡਾ ਧਰ ਧੌਣ ਤੇ ———- ——‘
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
9465129168 WhatsApp
7087629168