(ਸਮਾਜ ਵੀਕਲੀ)
ਅਜੋਕੇ ਵਿਚਰ ਰਹੇ ਉਨ੍ਹਾਂ ਗਿਰਿਆਂ ਕਿਰਦਾਰਾਂ ਦੇ ਖੁਦ ਵਿਸਥਾਰ ਬਣਾ ਕੇ ਦੇਖਾਗੇ,
ਕੋਈ ਕਿਸੇ ਦੀ ਰਮਜ਼ ਰੂਹ ਦਾ ਆਪਾਂ ਬਰਾ ਬਰੋਬਰ ਕਿਰਦਾਰ ਬਣਾ ਕੇ ਦੇਖਾਂਗੇ।
ਤੁਰਦੀ ਫਿਰਦੀ ਇਹ ਦੁਨੀਆਂਦਾਰੀ ਹਰ ਇੱਕ ਨੂੰ ਬੇ-ਲਾਜਵਾਬ ਜਹੀ ਲੱਗ ਰਹੀ ਹੈ,
ਕਾਹਤੋਂ ਸਾਡੀਆਂ ਮੁਟਿਆਰਾਂ ਉੱਤੇ ਜ਼ਹਿਰੀਲੇ ਤੇਜਾਬ ਦਾ ਅਧਾਰ ਬਣਾ ਕੇ ਦੇਖਾਂਗੇ !
ਖਿੱਲਰ ਰਿਹੈ ਕੁੱਝ ਇਸ ਦੁਨੀਆਂ ਵਿੱਚ ਅਜੀਬ ਪਾਠ ਪੁਸਤਕਾਂ ਦੇ ਪੰਨੇ ਆਧਾਰਾਂ ਵਿੱਚ ,
ਇਹ ਨਾ ਹੋ ਜਾਏ ਓਹ ਨਾ ਮੁੱਕਰ ਜਾਏ ਫਿਕਰਾਂ ਵਰਗਾ ਇਤਬਾਰ ਬਣਾ ਕੇ ਦੇਖਾਂਗੇ!
ਤੇਰੀ ਤੇ ਮੇਰੀ ਕਿੰਨੀ ਦੂਰੀ ਹੈ ਪਰਪੱਕ ਸ਼ਬਦਾਂ ਦੇ ਮਿਣਤੀ ਜ਼ਰੀਬ ਤੋਂ ਨੇੜੇ ਆਉਣ ਦੀ,
ਕਿੰਨੀ ਤੇਜੀ ਤੋਰ ਤੁਰਦੀ ਪਿਆਰੀ ਸ਼ਬਨਮ ਪਰੀ,’ ਉਸ ਨਾਲ ਕਰਾਰ ਬਣਾ ਕੇ ਦੇਖਾਂਗੇ!
ਅਜੇ ਹਕੂਮਤ ਨਿੱਘਰ ਚੁੱਕੀ ਹੈ,ਬਦਮਾਸ਼ੀਂਆਂ ਪੈੜਾਂ ਦੇ ਕਦਮਾਂ ਚਿੰਨ੍ਹਾਂ ਤੇ ਤੁਰ ਭੱਜ ਫਿਰਕੇ,
ਓਸ ਭੂਤਵਾੜੇ ਬਿਰਤਾਂਤ ਨੂੰ ਤਾਜ਼ਾ ਕਰਿਆ ਅਚਾਨਕ ਹਥਲਾ ਸ਼ਿਕਾਰ ਬਣਾ ਕੇ ਦੇਖਾਂਗੇ!
ਵਿਕੀ ਹੋਈ ਅੱਜ ਦੇ ਪੱਤਰਕਾਰਾਂ ਦੀ ਭਾਸ਼ਾ,ਸ਼ਰਮ ਹੱਯਾ ਵੀ ਖੁਦਕੁਸ਼ੀਆਂ ਕਰ ਰਹੇ ਸ਼ਰੇ,
ਮੈਂ ਤਾਂ ਅਸੀਂ ਅਪਾਤਕਾਲ ਦੀ ਐਂਮਰਜੈਸੀ ਵਿੱਚ ਨਵੀਂ ਨਕੋਰ ਅਖਬਾਰ ਬਣਾ ਕੇ ਦੇਖਾਂਗੇ?
ਕੌਣ ਨੇ ਉਹ ਜਮੂਰੇ,ਕੌਣ ਨੇ ਉਹ ਲੱਕੜਬੱਘੇ,ਆਜਾਦ ਬੇਲਗਾਮ ਫਿਰਦੇ ਸੂਰ ਮਾਸਖੋਰੇ,
ਉਨ੍ਹਾਂ ਨੂੰ ਕਾਤਲੀਏ ਓਸ ਜੰਗਲ ਵਿੱਚ,ਖੁੱਲ੍ਹ ਕੇ ਹੱਥੀਆਪਣਾ ਵੰਗਾਰ ਬਣਾ ਕੇ ਦੇਖਾਂਗੇ!
ਹੁਣ ਨਾ ਸਾਡੀ ਰੱਖੜੀ,ਨਾ ਹੀ ਤੀਆਂ ਰਹੀਆਂ,ਲੋਹੜੀ ਰੁਲੀ,ਕੰਜਕ-ਪੂਜਾ ਵੀ ਬੇਅਰਥ ਹੈ,
ਹਰ ਇਕ ਦੇ ਉੱਠਦੇ ਸਵਾਲਾਂ ਖਿਲਾਫ,ਤਕੜਾ ਮਘਦਾ ਸਿਫਤੀ ਤਕਰਾਰ ਬਣ ਕੇ ਦੇਖਾਂਗੇ!
ਸੁਖਦੇਵ ਸਿੱਧੂ
ਸੰਪਰਕ ਨੰਬਰ .. 9888636481
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly