ਕਵਾਡ ਤੋਂ ਚੀਨ ਪ੍ਰੇਸ਼ਾਨ ਨਾ ਹੋਵੇ, ਅਸੀਂ ਖਿੱਤੇ ’ਚ ਸਕਾਰਾਤਮਕ ਕੰਮ ਕਰਾਂਗੇ: ਜੈਸ਼ੰਕਰ

ਮੈਲਬੋਰਨ (ਸਮਾਜ ਵੀਕਲੀ):  ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ‘ਕਵਾਡ’ ‘ਤੇ ਚੀਨ ਦੇ ਵਿਰੋਧ ਨੂੰ ਰੱਦ ਕਰਦਿਆਂ ਕਿਹਾ ਕਿ ਚਾਰ ਦੇਸ਼ਾਂ ਦੀ ਸੰਸਥਾ ‘ਸਕਾਰਾਤਮਕ ਕੰਮ’ ਕਰੇਗੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਸਥਿਰਤਾ ਅਤੇ ਖੁਸ਼ਹਾਲੀ ਲਈ ਯੋਗਦਾਨ ਪਾਏਗੀ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ‘ਕਵਾਡ’ ਦੀ ਆਲੋਚਨਾ ਕਰਨ ਨਾਲ ਇਸ ਦੀ ਭਰੋਸੇਯੋਗਤਾ ਘੱਟ ਨਹੀਂ ਹੋਵੇਗੀ। ਜੈਸ਼ੰਕਰ ਨੇ ਕਵਾਡ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਮਰੀਕਾ ਦੇ ਐਂਟੋਨੀ ਬਲਿੰਕਨ, ਜਾਪਾਨ ਦੇ ਯੋਸ਼ੀਮਾਸਾ ਹਯਾਸ਼ੀ ਅਤੇ ਆਸਟਰੇਲੀਆ ਦੀ ਮਾਰਿਸ ਪਯਾਨੇ ਦੇ ਨਾਲ ਹਿੰਦ-ਪ੍ਰਸ਼ਾਂਤ ਖੇਤਰ ਨੂੰ ਦਬਾਅ ਤੋਂ ਮੁਕਤ ਰੱਖਣ ਲਈ ਸਹਿਯੋਗ ਵਧਾਉਣ ਦਾ ਵਾਅਦਾ ਕੀਤਾ। ਹਿੰਦ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਹਮਲਾਵਰ ਰਵੱਈਏ ‘ਤੇ ਅਸਿੱਧੇ ਤੌਰ ‘ਤੇ ਸੰਦੇਸ਼ ਦੇਣ ਲਈ ‘ਦਬਾਅ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਸ੍ਰੀ ਜੈਸ਼ੰਕਰ ਨੇ ਇੱਥੇ ਆਪਣੇ ਆਸਟਰੇਲਿਆਈ ਹਮਰੁਤਬਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਕੱਲ੍ਹ ਅਸੀਂ ਚਾਰੇ, ਅਸੀਂ ਦੋਵੇਂ ਅਤੇ ਬਲਿੰਕਨ ਅਤੇ ਹਯਾਸ਼ੀ ਇੱਕ ਬਿੰਦੂ ‘ਤੇ ਸਹਿਮਤ ਹੋਏ ਕਿ ਅਸੀਂ ਸਕਾਰਾਤਮਕ ਚੀਜ਼ਾਂ ਕਰਨ ਲਈ ਇੱਥੇ ਹਾਂ। ਅਸੀਂ ਖੇਤਰ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਲਈ ਯੋਗਦਾਨ ਪਾਵਾਂਗੇ। ਸਾਡਾ ਇਤਿਹਾਸ, ਕੰਮ ਅਤੇ ਸਟੈਂਡ ਸਪੱਸ਼ਟ ਹੈ ਅਤੇ ਵਾਰ-ਵਾਰ ਆਲੋਚਨਾ ਕਰਨ ਨਾਲ ਇਸ ਦੀ ਭਰੋਸੇਯੋਗਤਾ ਘੱਟ ਨਹੀਂ ਹੋਵੇਗੀ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ’ਤੇ ਰੂਸੀ ਹਮਲੇ ਦੇ ਖ਼ੌਫ਼ ਕਾਰਨ ਅਮਰੀਕਾ ਵੱਲੋਂ ਸਫ਼ਾਰਤਖ਼ਾਨਾ ਖਾਲੀ ਕਰਨ ਦੀ ਤਿਆਰੀ
Next articleਪਾਕਿਸਤਾਨੀ ਫ਼ੌਜ ਮੁਖੀ ਬਾਜਵਾ ਨੇ ਹਿੰਦੂ ਭਾਈਚਾਰੇ ਨਾਲ ਮੁਲਾਕਾਤ ਕੀਤੀ