ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੇਰੀ ਬੇਨਤੀ ਹੈ ਕਿ ਆਪਣੇ ਨਿੱਜੀ ਸਵਾਰਥਾਂ ਲਈ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਵਿਰੁੱਧ ਝੂਠਾ ਪ੍ਰਚਾਰ ਨਾ ਕਰੋ। ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਤਾਂ ਉਹ ਸੱਚੀ-ਸੁੱਚੀ ਸਖਸ਼ੀਅਤ ਦੇ ਮਾਲਕ ਹਨ, ਜਿਹਨਾਂ ਨੇ ਗੁਰੂਆਂ-ਰਹਿਬਰਾਂ ਦੀ ਮੂਵਮੈਂਟ ਨੂੰ ਘਰ-ਘਰ ਪਹੁੰਚਾਉਣ ਲਈ ਆਪਣਾ ਹੁਨਰ, ਸਮਾਂ ਤੇ ਪੈਸਾ, ਇਥੋਂ ਤੱਕ ਕਿ ਆਪਣੀ ਸਰਕਾਰੀ ਨੌਕਰੀ ਵੀ ਮੂਵਮੈਂਟ ਨੂੰ ਸਮਰਪਿਤ ਕੀਤੀ ਹੈ। ਆਪਣੇ ਹੁਨਰ ਕਾਰਨ ਉਹ ਪੂਰੇ ਪੰਜਾਬ ਵਿੱਚ ਪ੍ਰਸਿੱਧ ਹਨ। ਪਹਿਲਾਂ ਲੋਕ ਸਾਨੂੰ ਪੁੱਛਦੇ ਹੁੰਦੇ ਸਨ ਕਿ ਤੁਹਾਡਾ ਪ੍ਰਧਾਨ ਕੌਣ ਹੈ, ਪਰ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਪਹਿਲੇ ਪ੍ਰਧਾਨ ਸਨ, ਜਿਹਨਾਂ ਨੂੰ ਪੰਜਾਬ ਦੇ ਹਰ ਵਰਗ ਦੇ ਲੋਕ ਜਾਣਦੇ ਸਨ ਕਿ ਇਹ ਬਸਪਾ ਦਾ ਪ੍ਰਧਾਨ ਹੈ। ਇਸ ਕਰਕੇ ਸਾਥੀਓ!ਕਿਸੇ ਵੀ ਤਰ੍ਹਾਂ ਦਾ ਕੂੜ ਪ੍ਰਚਾਰ ਨਾ ਕਰੋ, ਜੇਕਰ ਕੱਲ੍ਹ ਨੂੰ ਭੈਣ ਮਾਇਆਵਤੀ ਜੀ ਨੇ ਜਾਂਚ-ਪੜਤਾਲ ਕਰਕੇ ਫਿਰ ਤੋਂ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੂੰ ਪ੍ਰਧਾਨ ਬਣਾ ਦਿੱਤਾ ਤਾਂ ਫਿਰ ਕਿੱਥੇ ਜਾਓਗੇ। ਸਾਡੇ ਲਈ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਵੀ ਸਤਿਕਾਰਯੋਗ ਹਨ ਤੇ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਵੀ। ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਵੀ ਗੁਰੂਆਂ-ਰਹਿਬਰਾਂ ਦੀ ਮੂਵਮੈਂਟ ਬਸਪਾ ਦੇ ਵਫਾਦਾਰ ਸਿਪਾਹੀ ਹਨ, ਜਿਹਨਾਂ ਨੇ ਲਗਭਗ ਆਪਣੇ 42 ਸਾਲ ਮੂਵਮੈਂਟ ਦੇ ਲੇਖੇ ਲਾਏ ਹਨ, ਇਸ ਲਈ ਕਿਸੇ ਦੇ ਵਿਰੁੱਧ ਵੀ ਕੂੜ ਪ੍ਰਚਾਰ ਨਾ ਕੀਤਾ ਜਾਵੇ ਤੇ ਵੱਧ ਤੋਂ ਵੱਧ ਸਾਥੀਆਂ ਨੂੰ ਜੋੜ ਕੇ ਮੂਵਮੈਂਟ ਨੂੰ ਮਜਬੂਤ ਕੀਤਾ ਜਾਵੇ। ”
ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਜੈ ਸੰਵਿਧਾਨ ਜੈ ਬਸਪਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly