HOME ਅਸੀਂ ਪਾਕਿਸਤਾਨ ਦੇ ਨਾਲ ਖੜੇ ਹਾਂ…ਭਾਰਤ ਨੇ ਖੁਦ ਹਿੰਦੂਆਂ ਨੂੰ ਮਾਰਿਆ ਹੈ,...

ਅਸੀਂ ਪਾਕਿਸਤਾਨ ਦੇ ਨਾਲ ਖੜੇ ਹਾਂ…ਭਾਰਤ ਨੇ ਖੁਦ ਹਿੰਦੂਆਂ ਨੂੰ ਮਾਰਿਆ ਹੈ, ਖਾਲਿਸਤਾਨੀ ਅੱਤਵਾਦੀ ਪੰਨੂ ਨੇ ਫਿਰ ਉਗਲਿਆ ਜ਼ਹਿਰ  

3

ਨਵੀਂ ਦਿੱਲੀ — ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਭਾਰਤ ਵਿਰੋਧੀ ਜ਼ਹਿਰ ਉਗਲਿਆ ਹੈ। ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਪੰਨੂ ਨੇ ਖੁੱਲ੍ਹ ਕੇ ਪਾਕਿਸਤਾਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਹੈ ਅਤੇ ਭਾਰਤੀ ਫੌਜ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ।
ਪੰਨੂ ਨੇ ਕਿਹਾ ਕਿ ਭਾਰਤੀ ਫੌਜ ਨੂੰ ਪੰਜਾਬ ਰਾਹੀਂ ਪਾਕਿਸਤਾਨ ‘ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਾਕਿਸਤਾਨ ਨੂੰ ‘ਪਾਕ’ ਕਰਾਰ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਕੌਮ ਪਾਕਿਸਤਾਨ ਨਾਲ ਚੱਟਾਨ ਵਾਂਗ ਖੜ੍ਹੀ ਰਹੇਗੀ। ਪੰਨੂ ਨੇ ਇਹ ਗੱਲਾਂ ‘ਆਜ਼ਾਦ ਡਿਜੀਟਲ’ ਨੂੰ ਦਿੱਤੀ ਇੰਟਰਵਿਊ ਦੌਰਾਨ ਕਹੀਆਂ।
ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਇਸ ਹਮਲੇ ਵਿਚ 26 ਨਿਰਦੋਸ਼ ਲੋਕ ਮਾਰੇ ਗਏ ਸਨ। ਪੰਨੂ ਨੇ ਇਸ ‘ਤੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਪਹਿਲਗਾਮ ‘ਚ ਹਿੰਦੂਆਂ ਦਾ ਕਤਲੇਆਮ ਭਾਰਤ ਨੇ ਹੀ ਕਰਵਾਇਆ ਸੀ ਤਾਂ ਜੋ ਪਾਕਿਸਤਾਨ ਨੂੰ ਕੌਮਾਂਤਰੀ ਮੰਚ ‘ਤੇ ਅਲੱਗ-ਥਲੱਗ ਕੀਤਾ ਜਾ ਸਕੇ ਅਤੇ ਚੋਣਾਵੀ ਲਾਹਾ ਲਿਆ ਜਾ ਸਕੇ।
ਪੰਨੂ ਨੇ ਪਾਕਿਸਤਾਨ ਸਰਕਾਰ ਅਤੇ ਲੋਕਾਂ ਤੋਂ ਖਾਲਿਸਤਾਨ ਨੂੰ ਮਾਨਤਾ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ, “ਇਹ 1965 ਜਾਂ 1971 ਨਹੀਂ ਹੈ, ਇਹ 2025 ਹੈ। ਅਸੀਂ ਪਾਕਿਸਤਾਨ ਨਾਲ ਇੱਟ ਵਾਂਗ ਖੜੇ ਹਾਂ। ਅਸੀਂ ਭਾਰਤ ਨੂੰ ਪਾਕਿਸਤਾਨ ‘ਤੇ ਹਮਲਾ ਨਹੀਂ ਹੋਣ ਦੇਵਾਂਗੇ।” ਇਸ ਦੇ ਨਾਲ ਹੀ ਪੰਨੂ ਨੇ ਪੂਰੀ ਦੁਨੀਆ ‘ਚ ਪਾਕਿਸਤਾਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਅਤੇ ਭਾਰਤ ਨੂੰ ਕੂਟਨੀਤਕ ਮੋਰਚੇ ‘ਤੇ ਖੂੰਜੇ ਲਾਉਣ ਦੀ ਧਮਕੀ ਦਿੱਤੀ।
ਵਰਨਣਯੋਗ ਹੈ ਕਿ ਪੰਨੂ ਇਸ ਤੋਂ ਪਹਿਲਾਂ ਵੀ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਸ ਨੇ ਅਯੁੱਧਿਆ ਮੰਦਰ ਸਮੇਤ ਕਈ ਅਹਿਮ ਥਾਵਾਂ ‘ਤੇ ਹਮਲੇ ਦੀ ਧਮਕੀ ਦਿੱਤੀ ਸੀ ਅਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਸਰਕਾਰ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ।

 

 ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ‘ਤੇ ਭਾਰਤ ਦੀ ‘ਡਿਜੀਟਲ ਸਟ੍ਰਾਈਕ’, ਪਾਕਿਸਤਾਨ ਦੇ 16 ਵੱਡੇ ਯੂਟਿਊਬ ਚੈਨਲਾਂ ‘ਤੇ ਪਾਬੰਦੀ
Next articleਸਾਊਦੀ ਅਰਬ ਨੇ ਪਾਕਿਸਤਾਨ ਨੂੰ ਫਿਰ ਦਿਖਾਈ ਆਪਣੀ ਜਗ੍ਹਾ, ਇਹ 67000 ਪਾਕਿਸਤਾਨੀ ਹਜ ‘ਤੇ ਨਹੀਂ ਜਾ ਸਕਣਗੇ