ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਇਸ ਵੇਲੇ ਜਿੰਨੀ ਤੇਜ਼ੀ ਨਾਲ ਧਰਤੀ ਦੇ ਹੇਠਲਾ ਪਾਣੀ ਘੱਟ ਰਿਹਾ ਹੈ ਉਸ ਨੂੰ ਬਚਾਉਣ ਦੇ ਲਈ ਸਾਨੂੰ ਹੁਣ ਤੋ ਹੀ ਯਤਨ ਕਰਨੇ ਚਾਹੀਦੇ ਹਨ ਕਿਉਂਕਿ ‘‘ ਜੇਕਰ ਅੱਜ ਬਚਾਵਾਂਗੇ ਜਲ ਤਾਂ ਹੀ ਸੁਧਰੇਗਾ ਕਲ` ਇਹ ਵਿਚਾਰ ਸਥਾਨਕ ਵਾਰਡ ਨੰਬਰ 46 ਦੇ ਹੋਣਹਾਰ ਕੌਂਸਲਰ ਮੁਕੇਸ਼ ਕੁਮਾਰ ਮੱਲ ਨੇ ਸਾਡੇ ਪੱਤਰਕਾਰ ਨਾਲ ਇੱਕ ਵਾਰਤਾ ਦੌਰਾਨ ਸਾਝੇ ਕੀਤੇ । ਉਹਨਾਂ ਕਿਹਾ ਕਿ ਵਾਟਰ ਹਾਰਵੈਸਟਿੰਗ ਦੁਆਰਾ ਹੀ ਨਹੀਂ ਬਲਕਿ ਰੋਜ਼ਮਰਾ ਵਿੱਚ ਵੀ ਜਲ ਬਚਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਅਸੀਂ ਹਰ ਰੋਜ਼ ਹਜ਼ਾਰਾਂ ਲੀਟਰ ਪਾਣੀ ਦੀ ਬੱਚਤ ਕਰ ਸਕਦੇ ਹਾਂ ਜੋ ਸਾਡੇ ਭਵਿੱਖ ਲਈ ਲਾਭਕਾਰੀ ਹੋਵੇਗਾ। ਉਹਨਾ ਕਿਹਾ ਕਿ ਜੇ ਅਸੀਂ ਜਲ ਦੇ ਪ੍ਰਤੀ ਅੱਜ ਗੰਭੀਰ ਨਹੀਂ ਹੋਵਾਂਗੇ ਤਾਂ ਇਸ ਵਿੱਚ ਕੋਈ ਦੋ ਰਾਏ ਨਹੀਂ ਇਹ ਸਾਡਾ ਹਰਿਆ ਭਰਿਆ ਪੰਜਾਬ ਇਕ ਦਿਨ ਰੇਗੀਸਤਾਨ ਵਿੱਚ ਤਬਦੀਲ ਹੋ ਜਾਵੇਗਾ। ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਜਲ ਬਚਾਉਣ ਦੇ ਲਈ ਆਪਣੇ ਘਰ ਤੋਂ ਸ਼ੁਰੂਆਤ ਕਰੋ ਅਤੇ ਉਨਾਂ ਨੇ ਕਿਹਾ ਕਿ ਟੈਂਕੀ ਭਰਨ ਦੇ ਲਈ ਮੋਟਰ ਉਨ੍ਹੀ ਦੇਰ ਹੀ ਚਲਾਉ ਜਿੰਨੀ ਜ਼ਰੂਰਤ ਹੋਵੇ। ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਮੋਟਰ ਚਲਾ ਕੇ ਭੁਲ ਜਾਂਦੇ ਹਨ ਅਤੇ ਹਜ਼ਾਰਾਂ ਲੀਟਰ ਪਾਣੀ ਬੇਕਾਰ ਬਹਿ ਜਾਂਦਾ ਹੈ ਅਤੇ ਸਾਨੂੰ ਸ਼ੇਵ ਕਰਦੇ ਸਮੇਂ ਅਤੇ ਬੁਰਸ਼ ਕਰਦੇ ਸਮੇਂ ਟੂਟੀ ਨੂੰ ਖੁਲਾ ਨਹੀਂ ਛੱਡਣਾ ਚਾਹੀਦਾ । ਉਹਨਾ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਨੂੰ ਹਰ ਹਾਲਤ ਬਚਾਇਆ ਜਾਵੇ ਤਾਂਕਿ ਭਵਿੱਖ ਵਿੱਚ ਆਉਣ ਵਾਲੀਆ ਪੀੜ੍ਹੀਆਂ ਨੂੰ ਪਾਣੀ ਪ੍ਰਤੀ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly