ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਬਹਿਰਾਮ ਬਾਬਾ ਸਾਹਿਬ ਅੰਬੇਡਕਰ ਜੀ ਦਾ 134 ਵਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਸ਼ੁਰੂ ਵਿੱਚ ਬਾਬਾ ਰੋਸ਼ਨ ਲਾਲ ਜੀ ਵੱਲੋਂ ਪਵਿੱਤਰ ਅਮ੍ਰਿਤ ਬਾਣੀ ਦੇ ਸਲੋਕਾ ਦਾ ਜਾਪ ਕੀਤਾ ਗਿਆ। ਬੁਲਾਰਿਆਂ ਵਿੱਚ ਵਿਸ਼ੇਸ਼ ਤੌਰ ਪ੍ਰਿੰਸੀਪਲ ਰੋਸ਼ਨ ਲਾਲ ਸਰਹਾਲਾ ਰਾਣੂੰਆ, ਧਰਮ ਪਾਲ ਤਲਵੰਡੀ, ex ਸਰਪੰਚ ਭੈਣ ਪਰਮਜੀਤ ਕੌਰ ਅਤੇ ex ਸਰਪੰਚ ਸਰਾਹਲ ਕਾਜ਼ੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਪ੍ਰਬੰਧ ਵਿੱਚ ਸ੍ਰੀ ਰਾਮ ਪਾਲ ਢਾਹਾਂ, ASI ਪਰਮਜੀਤ ਸਿੰਘ ਕਲਸੀ, ਰਕੇਸ਼ ਕੁਮਾਰ ਭਰੋਲੀ, ਕੇਵਲ ਕ੍ਰਿਸ਼ਨ ਬਹਿਰਾਮ, ਜਸਪਾਲ ਮਜਾਰੀ, ਬਲਕਾਰ ਚੱਕ ਮੰਡੇਰ, ਹਰਮੇਸ਼ ਨਾਗਰਾ , ਰਾਜ ਕੁਮਾਰ ਢੰਢੂਹਾ ਇੰਦਰਜੀਤ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਬਾਬਾ ਰੋਸ਼ਨ ਲਾਲ ਜੀ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਦੇ ਆਧਾਰਿਤ ਵਿਚਾਰ ਪੇਸ਼ ਕੀਤੇ ਅਤੇ ਸਟੇਜ ਸਕੱਤਰ ਦੀ ਭੂਮਿਕਾ ਵੀ ਨਿਭਾਈ। ਰਾਮ ਪਾਲ ਢਾਹਾਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਬਾਕੀ ਤਸਵੀਰਾਂ ਦੀ ਜ਼ੁਬਾਨੀ।ਜੈ ਗੁਰੂਦੇਵ ਜੈ ਭੀਮ ਜੈ ਭਾਰਤ
ਸਾਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਲਈ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ –ਧਰਮਪਾਲ ਤਲਵੰਡੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj