,,,,ਅਸੀਂ, ਰੁੱਖ ਤੇ ਪੰਛੀ,,,,

(ਸਮਾਜ ਵੀਕਲੀ)

ਹਰਪ੍ਰੀਤ ਪੱਤੋ

ਇੱਕ ਰੁੱਖ ਤੇ ਪੰਛੀ ਹੋ ਕੇ ਕੱਠੇ,
ਗੱਲਾਂ ਆਪਸ ਵਿੱਚ ਕਰਦੇ।
ਹੌਂਕੇ ਲ਼ੈ ਲ਼ੈ ਭਰਨ ਹੁੰਗਾਰੇ,
ਜਾਪਨ ਕਿਸੇ ਤੋਂ ਡਰਦੇ।
ਆਖਣ!ਹੁਣ ਘਰ ਪੱਕੇ ਪੈ ਗਏ,
ਰੁੱਖ ਵੀ ਇਹਨਾਂ ਕੱਟੇ।
ਕੀ ਪਤਾ ਇਹ ਸਮੇਂ ਦਾ ਮਿੱਤਰੋ,
ਨਾ ਹੋਈਏ ਆਪਾਂ ਕੱਠੇ।
ਨਹੀਂ ਭਰੋਸਾ ਕਦ ਇਸ ਰੁੱਖ ਤੇ
ਆਰੀ ਨੇ ਚਲ ਜਾਣਾਂ।
ਫਿਰ ਅਸਾਂ ਨੇ ਕਿੱਥੇ ਰਹਿਣਾ,
ਦੱਸੋ ਕਿਹੜਾ ਟਿਕਾਣਾ।
ਹੋਂਦ ਸਾਡੀ ਖ਼ਤਰੇ ਵਿੱਚ ਹੋਈ,
ਜਿਉਣਾ ਮੁਸ਼ਕਲ ਹੋਇਆ।
ਇਹ ਕਹਿ ਕੇ ਬੁੱਢਾ ਪੰਛੀ ਗਲ,
ਲੱਗ ਲੱਗ ਸੀ ਰੋਇਆ।
ਸਦਾ ਕਾਦਰ ਦੀ ਰਜ਼ਾ ਚ’ ਰਹੀਏ,
ਜ਼ਰਾ ਵਿਰੋਧ ਨਾ ਕਰੀਏ।
ਬੇ ਕਸੂਰ ਅਨਿਆਈ ਮੌਤੇ,
ਫੇਰ ਵੀ ਆਪਾਂ ਮਰੀਏ।
ਇਹ ਮਨੁੱਖ ਨੇ ਕੁਝ ਨਾ ਛੱਡਿਆ,
ਦੂਸ਼ਤ ਸਭ ਕੁਝ ਕੀਤਾ।
ਭੁੱਖੇ ਤੇ ਪਿਆਸੇ ਬੇ ਘਰ ‘ਪੱਤੋ’,
ਵੈਰ ਇਸ ਨੇ ਕੀ ਲੀਤਾ।
ਪੰਛੀਆਂ ਦੀਆਂ ਇਹ ਗੱਲਾਂ ਸੁਣ,
ਗਲਾ ਮੇਰਾ ਭਰ ਆਇਆ,
ਕੇਹੀ ਤਰੱਕੀ ਅਸੀਂ ਕਰੀ ਯਾਰੋਂ,
ਸਭ ਨੂੰ ਖ਼ਤਰੇ ਦੇ ਵਿੱਚ ਪਾਇਆ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਚਰਨਜੀਤ ਸਿੰਘ ਅਟਵਾਲ ਅਤੇ ਸੋਮ ਪ੍ਰਕਾਸ਼ ਕੈਂਥ ਵਲੋਂ ਚੇਅਰਮੈਨ ਬਲਵੀਰ ਬੈਂਸ ਕੈਨੇਡਾ ਦੀਆਂ ਖੇਡ ਸੇਵਾਵਾਂ ਦੀ ਜ਼ੋਰਦਾਰ ਸ਼ਲਾਘਾ
Next articleਡਾਕਟਰ ਦੀ ਪ੍ਰਵਾਨਗੀ ਤੋਂ ਬਿਨਾਂ ਫਾਰਮੇਸੀ ਵੱਲੋਂ ਨਾ ਦਿੱਤੀ ਜਾਵੇ ਪ੍ਰੀਗਾਬਾਲਿਨ ਦਵਾਈ – ਜ਼ਿਲ੍ਹਾ ਮੈਜਿਸਟ੍ਰੇਟ