HOME ਅਸੀਂ ਮੁੜ ਤੋਂ ਆਏ ਹਾਂ ਆਪਣੀ ਹੋਂਦ ਨੂੰ ਪ੍ਰਗਟਾਉਣ ਲਈ

ਅਸੀਂ ਮੁੜ ਤੋਂ ਆਏ ਹਾਂ ਆਪਣੀ ਹੋਂਦ ਨੂੰ ਪ੍ਰਗਟਾਉਣ ਲਈ

1

ਚੰਡੀਗੜ੍ਹ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਚੋਣਾਂ ਸਾਡੇ ਵਰਗੇ ਲੋਕਾਂ ਲਈ ਅਜੇ ਵੀ ਭਾਵੇਂ ਜ਼ਰੂਰੀ ਸਹੀ ਇਕ ਪਰ ਬਗਾਨੀ ਜਿਹੀ ਸ਼ੈਅ ਹੈ। ਇਹ ਸਿਸਟਮ ਮਹਿਜ਼ ਸੱਚ ਦੇ ਜਿੱਤਣ ਲਈ, ਇਨਸਾਨੀਅਤ ਦੇ ਜਜ਼ਬੇ ਨਾਲ ਭਰ ਕੇ ਆਪਣੇ ਹਕਾਂ ਨੂੰ ਲੈਣ ਦਾ, ਪਹਿਰਾ ਦੇਣ ਦਾ ਤੇ ਬਦਲਾਅ ਲਿਆਉਣ ਦਾ ਜਾਮਨ ਨਹੀਂ ਰਹਿ ਗਿਆ। ਅੰਦਰਖਾਤੇ ਖ਼ਬਰੇ ਕੀ ਕੀ ਹੁੰਦਾ ਹੈ। ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾਂਦਾ ਹੈ। ਪ੍ਰਚਾਰ ਦੀਆਂ ਖ਼ਰਚੀਲੀ ਮੁਹਿੰਮਾਂ ਚਲਾਉਣੀਆਂ ਪੈਂਦੀਆਂ ਨੇ। ਲੋਕਾਂ ਦੇ ਦਿਮਾਗ ਬਦਲੇ ਗਏ ਹਨ। ਜਿੱਤ-ਹਾਰ ਦੇ ਮੁਲਾਂਕਣ ਵਿਚ ਲੋਕ ਸੱਚ ਅਤੇ ਇਨਸਾਨੀ ਜਜ਼ਬੇ ਦੀ ਹਾਰ ਦਾ ਸੋਗ ਘਟ ਮਨਾਉਂਦੇ ਨੇ ਪਰ ਪੈਸੇ, ਰੁਤਬੇ, ਸਰਕਾਰ-ਦਰਬਾਰ ਦੀ ਟੇਕ ਨੂੰ ਨਾਜਾਇਜ਼ ਤੌਰ ਤੇ ਸਵੀਕਾਰ ਵੱਧ ਕਰ ਲੈਂਦੇ ਨੇ। ਮਤਲਬ ਇਹ ਤਾਂ ਜਿਵੇਂ ਹੋਣਾ ਹੀ ਸੀਗਾ ਤੇ ਹੁੰਦਾ ਹੀ ਰਹਿਣਾ ਹੈਗਾ। ਤੇ ਬਹੁਤੇ ਲੋਕ ਅੰਦਖਾਤੇ ਚਲਦੇ ਸਿਸਟਮ ਤੋਂ ਉਪਰ ਉੱਠ ਕੇ, ਉਸਨੂੰ ਖਾਰਿਜ ਕਰਕੇ ਤੇ ਹਿਕ ਤਾਣ ਕੇ ਘਟ ਖੜਦੇ ਨੇ। ਅਸਾਡੇ ਲੋਕਾਂ ਨੇ ਜਿਵੇਂ ਲੰਮੇ ਸਮੇਂ ਤੋਂ ਇਹਨਾਂ ਧਾਰਨਾਵਾਂ ਨੂੰ ਸਵੀਕਾਰ ਕਰਨ ਦੀ ਆਦਤ ਬਣਾ ਲਈ ਹੈ ਸ਼ਾਇਦ। ਇਹਨਾਂ ਚੀਜ਼ਾਂ ਨੇ ਸਾਨੂੰ ਥੋੜਾ ਅੰਤਰਮੁਖੀ ਬਣਾ ਦਿਤਾ ਹੈ। ਪਰ ਅਸੀਂ ਮੁੜ ਤੋਂ ਆਏ ਹਾਂ ਚੋਣਾਂ ਲੜਨ ਲਈ। ਇਕ ਲੰਮੇਂ ਸਮੇਂ ਤੋਂ ਅਸੀਂ ਆਪਣੇ ਵਿਦਿਆਰਥੀਆਂ ਦੇ ਮਸਲੇ ਤੇ ਹਿਕ ਤਾਣ ਕੇ ਲੜਾਈ ਲੜੀ ਹੈ। ਭਾਵੇਂ ਉਹਨਾਂ ਦੇ ਦਾਖਲੇ ਦਾ ਮਸਲਾ ਹੋਵੇ, ਵਜੀਫੇ ਦਾ, ਹੋਸਟਲ ਦਾ ਜਾਂ ਹੋਰ ਕੋਈ ਵੀ ਵਧੀਕੀ ਇਸ ਤੰਤਰ ਦੁਆਰਾ ਹੋਵੇ ਅਸੀਂ ਲੜੇ ਹਾਂ, ਤੇ ਜਿਤੇ ਵੀ ਹਾਂ। ਹਰ ਇਕ ਮਾਮਲੇ ਨੂੰ ਅਸੀਂ ਤਰਜੀਹ ਦੇ ਤੌਰ ਤੇ ਅਪਣਾਇਆ ਹੈ ਤੇ ਨਿਆ ਲਈ ਭਾਵੇਂ ਔਖੇ ਹੋ ਕੇ ਲੜੇ ਪਰ ਲੜੇ ਹਾਂ। ਕਿਸਾਨ ਅੰਦੋਲਨ ਵਿਚ ਸਾਡੇ ਬੇ-ਜ਼ਾਮੀਨੇਆਂ ਦੀ ਇਮਾਨਦਾਰ ਤੇ ਗਰਜਵੀਂ ਸ਼ਮੂਲੀਅਤ ਰਹੀ ਹੈ। ਸਾਡੇ ਜ਼ਹਿਨ ‘ਬੇਗ਼ਮਪੁਰੇ’ ਦੇ ਨਿਮਰ ਨਾਗਰਿਕ ਹਨ ਜਿਹਨਾਂ ਨੂੰ ਵਕਤ ਪੈਣ ਤੇ ਫਤਿਹ ਦੀ ਸਾਂਝ ਪਾਉਣੀ ਵੀ ਆਉਂਦੀ ਹੈ ਬਿਨਾ ਕਿਸੀ ਨਿਜੀ ਹਿੱਤ ਦੇ। ਅਸੀਂ ਮੁੜ ਤੋਂ ਆਏ ਹਾਂ ਕਿ ਅਸੀਂ ਇਥੇ ਹੀ ਹਾਂ- ਜਿਉਂਦੇ ! ਅਸੀਂ ਮੁੜ ਤੋਂ ਆਏ ਹਾਂ ਕੀ ਅਸੀਂ ਅਸੀਂ ਹੱਕ ਲਏ ਬਿਨਾ ਨਹੀਂ ਟਲਦੇ !! ਅਸੀਂ ਮੁੜ ਤੋਂ ਆਏ ਹਾਂ ਕਿ ਅਸੀਂ ਆਪਣੀ ਨਜ਼ਰ ‘ਚ ਅਣਗੌਲੇ ਨਹੀਂ !!! ਅਸੀਂ ਮੁੜ ਤੋਂ ਆਏ ਹਾਂ ਕਿ ਸਾਡੇ ਕੋਲ ਸਾਡੇ ਪੁਰਖਿਆਂ ਦੀ ਅਮੀਰ ਵਿਰਾਸਤ ਹੈ ਜੋ ਸਾਡੇ ਸਬਨਾਂ ਨੂੰ ਵੰਗਾਰ ਪਾਉਂਦੀ ਹੈ ਕਿ ਅਸੀਂ ਜਿਉਂਦੇ ਨਜ਼ਰ ਆਈਏ !

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਾਨੀਆ: ਪੰਜਾਬੀ ਸਿਨੇਮਾ ਦੀ ਚਮਕਦੀ ਤਾਰਾ
Next articleਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸਜ਼ ਐਂਡ ਟੈਕਨਾਲੋਜੀ ( PSCST ) ਵਲੋਂ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਸਨਮਾਨ