ਹਮ !

(ਸਮਾਜ ਵੀਕਲੀ)

ਸਵੇਰ ਹੋ ਗਈ ਏ ।
ਰਾਤ ਤੋਂ ਮਗਰੋਂ,
ਸਵੇਰ !
ਪਰ
ਹਨੇਰੇ ਦਾ ਲੰਮਾ ਪੈਂਡਾ
ਤਹਿ ਕਰਦਿਆਂ
ਉਸਦੇ ਹੱਡ ਖੁਰ ਗਏ ਨੇ ।

ਕਿਉ ?

ਕਿਉਂਕਿ !
ਸੱਚ ਨੇ
ਉਸਨੂੰ ਲਿਤਾੜਿਆਂ ਨਹੀਂ
ਬਲਕਿ ਮਦੋਲ ਛੱਡਿਆ ਏ।

ਇਸ ਕਰਕੇ ਹੁਣ,
ਹੁਣ !
ਉਹ ਆਪਣੇ ਸੱਜਰੇ ਰੂਪ ਦੇ ਹੁਲਾਰੇ ਨਹੀ ਦੇਂਦੀ ।

ਦੇਂਦੀ ਹੈ ਤਾਂ ਬਸ
ਅੱਗ ਦੀ ਤਪਸ਼
ਤੇ ਸਰਾਪ !

ਸਰਾਪ ਉਸਨੂੰ
ਜਿਸ ਨੇ ਉਹਦੇ ਹਿੱਸੇ ਦੇ ਚਾਆਵਾਂ ਨੂੰ
ਬਦਲ ਦਿੱਤੈ ਮਾਤਮ ਵਿੱਚ
ਬਣਾ ਲਿਐ ਆਪਣੀ ਲਾਲਸਾ ਦਾ ਸ਼ਿਕਾਰ ।

ਏ ਸ਼ਿਕਾਰੀ ਨਹੀ ਜਾਣਦੇ ।
ਕਿ ਇਕ ਦਿਨ

ਇਕ ਦਿਨ
ਉਹ ਵੀ ਨਹੀ ਰਹਿਣਾ
ਜਿਸ ਦੇ ਸਿਰ ਉੱਤੇ
ਇਹ ਕਰ ਰਹੇ ਨੇ
ਆਪਣੇ ਹਵਸ ਵਰਗੇ
ਸਵਾਰਥਾਂ ਦੀ ਪੂਰਤੀ ।

ਫੇਰ !
ਰਾਤ ਦਾ ਪੈਂਡਾ
ਜਨਮਾਂ ਦਾ ਪੈਂਡਾ ਹੋ ਨਿਬੇੜਗਾ ,
ਸਵੇਰ ਆਪਣਾ ਦਮ ਤੋੜ ਦੇਵੇਗੀ ।
ਸੂਰਜ ਖੁਦ ਨੂੰ ਕਰ ਦੇਵੇਗਾ
ਪਾਣੀ ਦੇ ਹਵਾਲੇ ।

ਅਖੀਰ
ਸਭ ਖਤਮ ਹੋ ਜਾਏਗਾ
ਨਹੀ !
ਬਸ ਖਤਮ ਹੋਣ ਦੀ ਤਦਾਦ ਤੇ ਹੈ……

ਸਿਮਰਨਜੀਤ ਕੌਰ ਸਿਮਰ

Previous articleਅੱਜ ਉਹ ਵਿਸਾਖੀ ਵਾਲ਼ਾ ਦਿਨ ਮੁੜ ਆਇਆ ਏ …
Next articleਬਹੁਤ ਸੌਖਾ ਹੈ ਨਿੰਦਣਾ ਯਾਰੋ!