ਜਿੰਦਗੀ ਜਿਉਣ ਦਾ ਢੰਗ

(ਸਮਾਜ ਵੀਕਲੀ)

ਜਿੰਦਗੀ ਦੀ ਊਣਾਤਾਈ ਵਿੱਚ ਉਲੱਝਿਆ ਆਦਮੀ ਆਪਣੀ ਅਸਲੀ ਜਿੰਦਗੀ ਜਿਉਣ ਦੇ ਢੰਗ ਨੂੰ ਭੁੱਲ ਕੇ ਸਮਾਜਿਕ ਆਵਾਗੋਣ ਵਿੱਚ ਉਲਝਿਆਂ ਰਹਿੰਦਾ ਹੈ। ਉਹ ਇੱਥੋ ਤੱਕ ਉਲਝਕੇ ਰਹਿ ਜਾਂਦਾ ਹੈ ਕਿ ਇੱਕ ਸਮੇ ਉਸ ਨੂੰ ਆਪਣੇ ਚੰਗੇ ਮਾੜੇ ਦਾ ਫਰਕ ਵੀ ਭੁੱਲ ਜਾਂਦਾ ਹੈ ਵਿਅਕਤੀ ਸੰਸਾਰ ਦੇ ਇਸ ਚੱਕਰਵਿਊ ਵਿੱਚ ਇੰਨਾਂ ਫਸ ਜਾਂਦਾ ਹੈ ਕਿ ਉਹ ਸਿਰਫ ਪੈਸੇ ਨੂੰ ਹੀ ਸਭ ਕੁਝ ਮੰਨਣ ਲੱਗ ਜਾਂਦਾ ਹੈ ਉਸਨੂੰ ਇਹ ਭੁੱਲ ਜਾਂਦਾ ਹੈ ਕਿ ਪੈਸਾ ਸਾਡੇ ਲਈ ਬਣਿਆਂ ਹੈ ਨਾਂ ਕਿ ਅਸੀ ਪੈਸੇ ਲਈ ।

ਪਰ ਹੁੰਦਾ ਕਿ ਹੈ ਵਿਅਕਤੀ ਇਸ ਮੋਹ-ਮਾਇਆਂ ਦੇ ਚੱਕਰ ਵਿੱਚ ਫਸਕੇ ਆਪਣੇ ਸਕੇ ਭੈਣ-ਭਰਾਵਾਂ ਨੂੰ ਵੀ ਭੁੱਲ ਜਾਂਦਾ ਹੈ। ਉਸਨੂੰ ਸਿਰਫ ਪੈਸਾ ਅਤੇ ਪੈਸਾ ਹੀ ਨਜ਼ਰ ਆਉਦਾ ਹੈ ਉਹ ਆਪ ਤੋ ਗਰੀਬ ਵਿਅਕਤੀ ਨਾਲ ਰਿਸਤਾ ਨਿਭਾਉਣਾ ਤਾਂ ਦੂਰ ਦੀ ਗੱਲ ਸਗੋਂ ਉਸਨੂੰ ਬੁਲਾਉਣ ਤੋ ਵੀ ਗੁਰੇਜ਼ ਕਰਦਾ ਹੈ। ਕਿ ਕਿਤੇ ਮੇਰੇ ਕੋਲੋ ਕੁਝ ਉਧਾਰ ਹੀ ਨਾ ਮੰਗ ਲਵੇ। ਅਤੇ ਉਹ ਸਿਰਫ ਆਪਣੇ ਜਵਾਕਾਂ ਅਤੇ ਘਰਵਾਲੀ ਤੱਕ ਸੀਮਿਤ ਰਹਿ ਜਾਂਦਾ ਹੈ ਪਰ ਇਕ ਦਿਨ ਅਜਿਹਾ ਵੀ ਆਉਂਦਾ ਜਾ ਵਾਪਰਦਾ ਹੈ ਜਿਸ ਸਮੇਂ ਉਸਦਾ ਚਾਅ ਲਾਡਾਂ ਨਾਲ ਪਾਲੇ ਪੁੱਤ ਅਤੇ ਪਿਆਰੀ ਘਰਵਾਲੀ ਵੀ ਉਸਨੂੰ ਇਸ ਰੁਪਇਆਂ ਦੀ ਖਾਤਿਰ ਘਰੋਂ ਬਾਹਰ ਕਰ ਦਿੰਦੇ ਹਨ ਕਿ ਹੁਣ ਅਸੀ ਸਿਆਣੇ ਹੋ ਗਏ ਹਾਂ।

ਤੁਸੀ ਬੁੱਢੇ ਸਾਡੀ ਬੇਇਜਤੀ ਕਰਾਉਂਦੇ ਹੋ ਜਾ ਫਿਰ ਤੁਹਾਨੋ ਇਸ ਨਵੇ ਜਮਾਨੇ ਦੇ ਹਿਸਾਬ ਨਾਲ ਜਿਉਣਾ ਨਹੀ ਆਉਦਾ ਉਸ ਸਮੇ ਉਸਨੂੰ ਉਹ ਸਭ ਕੁਝ ਯਾਦ ਆਉਦਾ ਹੈ ਕਿ ਕਿਸ ਤਰ੍ਹਾ ਉਹ ਲੋਕਾਂ ਨੂੰ ਲੁੱਟ-ਖਸੁੱਟ ਕਰਕੇ ਆਪਣੇ ਸਕੇ ਭਰਾਵਾਂ ਦਾ ਹੱਕ ਮਾਰਕੇ ਅਤੇ ਘਰਵਾਲੀ ਦੇ ਪਿੱਛੇ ਲੱਗਿਆਂ ਆਪਣੇ ਸਕੇ ਭੈਣ ਭਰਾਵਾਂ ਨੂੰ ਭੁੱਲਕੇ ਨਕਲੀ ਰਿਸਤੇ ਪਿੰਡੋ ਨਿਕਲ ਸ਼ਹਿਰਾਂ ਵਿੱਚ ਬਣਾਉਦਾ ਹੈ ਇਥੋ ਤੱਕ ਕਿ ਆਪਣੇ ਬਿਰਧ ਮਾਂ ਪਿਉ ਨੂੰ ਵੀ ਪਿੱਛੇ ਤੜਫਨ ਲਈ ਛੱਡ ਜਾਂਦਾ ਹੈ। ਇਸ ਤਰ੍ਹਾ ਜਿੰਦਗੀ ਦਾ ਇਹ ਚੱਕਰ ਘੁੱਮਦਾ ਹੋਇਆ ਮੁੜ ਉਸ ਸਮੇਂ ਤੇ ਹੀ ਆ ਖੜਦਾ ਹੈ

ਜਦੋਂ ਸਮੇ ਦੀ ਤਾਣੀ ਉਲੱਝ ਜਾਂਦੀ ਹੈ ਅਤੇ ਵਿਅਕਤੀ ਦਾ ਅਖੀਰਲਾ ਪੜਾਅ ਸ਼ੁਰੂ ਹੋ ਜਾਂਦਾ ਹੈ। ਜਿਸ ਵਿੱਚ ਉਹ ਬਿਰਧ ਆਯੂ ਵਿੱਚ ਪਹੁੰਚ ਕੇ ਆਪਣੇ ਧੀਆਂ ਪੁੱਤਰਾਂ ਉੱਪਰ ਨਿਰਭਰ ਹੋ ਜਾਂਦਾ ਹੈ ਇਹ ਸਮਾਂ ਇਹੋ ਜਿਹਾ ਹੁੰਦਾ ਹੈ ਕਿ ਇਸ ਬਿਰਧ ਆਯੂ ਵਿੱਚ ਭਾਵੇਂ ਕੋਈ ਗਰੀਬ ਜਾਂ ਅਮੀਰ ਹੋਵੇ ਫਿਰ ਵੀ ਤੰਗੀ ਮਹਿਸੂਸ ਹੁੰਦੀ ਹੈ। ਭਾਵੇ ਪੁੱਤਰ ਧੀਆਂ ਅਤੇ ਨੂੰਹਾਂ ਕਿਨੇ ਵੀ ਨੇਕ ਹੋਣ ਤਾਂ ਵੀ ਘਰ ਵਿੱਚ ਬੁੱਢੇ ਦੀ ਘੱਟ ਹੀ ਸੱਦ ਪੁੱਛ ਹੁੰਦੀ ਹੈ। ਨਾ ਹੀ ਉਸਦੀ ਕੋਈ ਗੱਲ ਮੰਨੀ ਜਾੰਦੀ ਹੈ। ਇਸ ਉਮਰ ਵਿਚ ਬੁੱਢੇ ਨੂੰ ਮੰਜਾਂ ਘਟੀਆ ਦੇਣਗੇ ਅਤੇ ਨਾ ਹੀ ਬਿਸਤਰਾਂ ਸਾਫ਼ ਸੁੱਥਰਾ ਹੁੰਦਾ ਹੈ। ਰੋਟੀ ਵੀ ਇੱਕੋ ਵਾਰ ਪਰਸਨਗੇ ਫਿਰ ਕਿਸੇ ਨੇ ਪੁੱਛਣਾ ਨਹੀਂ। ਜਿਵੇ ਕਿ ਇਸ ਕਹਾਣੀ ਵਿੱਚ ਵਾਪਰਦਾ ਹੈ।

ਇੱਕ ਵਾਰ ਬੁੱਢੇ ਕੋਲ ਉਸਦੇ ਪੁੱਤਰ ਨੇ ਟੱਲੀ ਰੱਖ ਦਿੱਤੀ ਕਿ ਜਦੋ ਤੈਨੂੰ ਕਿਸੇ ਚੀਜ ਦਾ ਲੋੜ ਹੋਵੇ ਤਾਂ ਇਹ ਟੱਲੀ ਖੜਕਾ ਦੇਵੀ ਕਿਉਕਿ ਕੰਮ ਧੰਦੇ ਵਿੱਚ ਕਈ ਵਾਰ ਅਵਾਜ਼ ਨਹੀਂ ਸੁਣਦੀ, ਇੱਕ ਦਿਨ ਸੁੱਤੇ ਪਏ ਬਾਬੇ ਦੀ ਟੱਲੀ ਉਸਦਾ ਪੋਤਾ ਚੁੱਕ ਕੇ ਲੈ ਗਿਆ। ਲੋੜ ਪੈਣ ਤੇ ਬਾਬੇ ਨੂੰ ਕਿਸੇ ਨੇ ਵੀ ਰੋਟੀ ਪਾਣੀ ਨਾ ਦਿੱਤਾ। ਜਦੋਂ ਬਾਹਰੋ ਆਇਆ ਪੁੱਤਰ ਕੋਲ ਦੀ ਲੰਘਣ ਲੱਗਿਆ ਤਾਂ ਪੁੱਤਰ ਨੇ ਕਿਹਾ ਬਾਪੂ ਕੀ ਗੱਲ ਹੈ………? “ਭਾਈ ਕਿਸੇ ਨੇ ਮੈਨੂੰ ਰੋਟੀ ਪਾਣੀ ਨਹੀ ਦਿੱਤਾ” ਉਸਨੇ ਆਪਣੀ ਘਰਵਾਲੀ ਨੂੰ ਪੁੱਛਿਆ। “ਕੀ ਗੱਲ ਹੈ ਅੱਜ ਬਾਪੂ ਨੂੰ ਰੋਟੀ ਪਾਣੀ ਨਹੀਂ ਦਿੱਤਾ।“ ਕਹਿਣ ਲੱਗੀ ਬਾਬੇ ਨੇ ਅੱਜ ਟੱਲੀ ਨਹੀਂ ਖੜਕਾਈ ਮੈਂ ਸਮਝਿਆਂ ਕਿ ਬਾਪੂ ਨੂੰ ਕਿਸੇ ਵੀ ਚੀਜ ਦੀ ਲੋੜ ਨਹੀਂ। ਪੁੱਤਰ ਬਾਪੂ ਨੂੰ ਕਹਿਣ ਲੱਗਾ ਬਾਪੂ ਤੂੰ ਟੱਲੀ ਨਹੀਂ ਵਜਾਈ। ਭਾਈ ਮੈਨੂੰ ਤਾਂ ਟੱਲੀ ਕਿਤੇ ਮਿਲੀ ਨਹੀਂ, ਪਤਾ ਨਹੀਂ ਕੌਣ ਲੈ ਗਿਆ? ਜਦੋਂ ਬੁੱਢੇ ਦੇ ਪੁੱਤਰ ਨੇ ਆਪਣੇ ਮੁੰਡੇ ਤੋ ਪਤਾ ਕੀਤਾ, ਮੁੰਡੇ ਨੇ ਦੱਸਿਆ ਕਿ ਟੱਲੀ ਮੈਂ ਲਕੋ ਕੇ ਰੱਖ ਦਿੱਤੀ ਹੈ ਜਦ ਤੂੰ ਬੁੱਢਾ ਹੋ ਗਿਆ ਤਾਂ ਇਹ ਟੱਲੀ ਮੈਂ ਤੈਨੂੰ ਦਿਆਗਾਂ।

ਕਿਉਕਿ ਅਜੋਕੇ ਸਮੇ ਵਿੱਚ ਜਿੱਥੇ ਤਕਨੀਕ ਦਾ ਵਿਕਾਸ ਹੋਇਆ ਉਥੇ ਰਿਸ਼ਤਿਆਂ ਵਿੱਚ ਖੋਖਲਾਪਣ ਵੇਖਣ ਨੂੰ ਆਇਆ ਹੈ ਅੱਜ ਹਰ ਉਮਰ ਦਾ ਵਿਅਕਤੀ ਸਿਰਫ ਮੋਬਾਇਲ ਤੱਕ ਸਿਮਿਤ ਹੋਕੇ ਰਹਿ ਗਿਆ ਹੈ ਅੱਜ ਹਰ ਰਿਸਤਾਂ ਲੋਕ ਮੋਬਾਇਲਾਂ ਦੇ ਜਰੀਏ ਹੀ ਨਿਭਾਉਣ ਲੱਗ ਪਏ ਹਨ ਅੱਜ ਆਪਸੀ ਰਿਸ਼ਤਿਆਂ ਵਿੱਚ ਫਿੱਕਾਪਣ ਵੱਧਦਾ ਦਿਖਾਈ ਦਿੰਦਾ ਹੈ ਲੋਕ ਸਿਰਫ ਹਾਲ-ਚਾਲ ਪੁੱਛਣ ਤੱਕ ਹੀ ਸੀਮਿਤ ਰਹਿ ਗਏ ਹਨ ਜਿੰਦਗੀ ਜੋ ਕਿ ਸਿਰਫ ਵਿਖਾਵਾ ਬਣਕੇ ਰਹਿ ਗਈ ਹੈ ਅੱਜ ਲੋਕ ਸਿਰਫ ਵਿਖਾਵੇ ਦੀ ਜਿੰਦਗੀ ਨੂੰ ਹੀ ਜਿਉਣ ਦਾ ਢੰਗ ਸਮਝਕੇ ਬੈਠ ਗਏ ਹਨ ਪਹਿਲਾਂ ਵਾਲਾ ਪਿਆਰ ਅਤੇ ਸਨੇਹ ਵੇਖਣ ਨੂੰ ਨਹੀ ਮਿਲਦਾ ਜਿੰਦਗੀ ਤੇਜੀ ਨਾਲ ਲੰਘ ਰਹੀ ਹੈ ਇੰਨੀ ਤਕਨੋਲਜੀ ਅਤੇ 4 ਜੀ ਨੈਟਵਰਕ ਦੇ ਬਾਵਜੂਦ ਵੀ ਵਿਅਕਤੀ ਅੱਜ ਆਪਣੀ ਜਿੰਦਗੀ ਦੀ ਜੰਗ ਹਾਰਦਾ ਹੋਇਆ ਵਿਖਾਈ ਦਿੰਦਾ ਹੈ ਅੱਜ ਉਹ ਇਨ੍ਹੇ ਤੇਜ ਨੈਂਟਵਰਕ ਦੇ ਹੁੰਦੀਆ ਵੀ ਆਪਣੇਬਜੁਰਗਾਂ ਦੀ ਕੀਤੀ ਕਮਾਈ ਤੋ ਕਿਤੇ ਪਿੱਛੇ ਰਹਿ ਗਿਆ ਹੈ ਇਨ੍ਹਾਂ ਗਿਆਨ ਅਤੇ ਵਿਗਿਆਨ ਦੇ ਨਾਲ-ਨਾਲ ਅੰਨਾਂ ਜੋਰ ਪੈਸਾ ਹੋਣ ਦੇ ਬਾਵਜੂਦ ਵੀ ਅੱਜ ਦੇ ਲੋਕ ਆਪਣੇ ਬਜੁਰਗਾਂ ਦੀ ਕੀਤੀ ਕਮਾਈ ਦਾ ਇੱਕ ਹਿੱਸਾ ਵੀ ਨਹੀ ਜੋੜ ਸਕਦੇ ਸਗੋਂ ਉਹਨਾਂ ਦੁਆਰਾ ਕੀਤੀ ਕਮਾਈ ਨੂੰ ਵੀ ਵਿੱਚੇ ਹੀ ਰੌਲ ਦਿੰਦੇ ਹਨ।

ਇਸ ਤਰ੍ਹਾਂ ਕਿਸੇ ਸਿਆਣੇ ਨੇ ਸਹੀ ਕਿਹਾ ਹੈ ਕਿ ਜਦੋ ਉਲਟੀ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਹ ਖੇਤ ਕਿਸ ਤਰ੍ਹਾਂ ਅਬਾਦ ਹੋਣਗੇ, ਇਸ ਤਰ੍ਹਾਂ ਗੁਰਬਾਣੀ ਵਿਚ ਵੀ ਜਿਕਰ ਆਉਂਦਾ ਹੈ ਕਿ ਜਿਹਾ ਬੀਜੇਗਾ, ਵੱਡੇਗਾ ਮਨਾਂ ਮੇਰਿਆ ਫਲ ਤੇਰੇ ਕਰਮਾਂ ਦਾ, ਜੈਸਾ ਕਰੋਗੇ ਵੈਸਾ ਭਰੋਗੇ।ਸੋ ਇਸ ਪ੍ਰਕਾਰ ਵਿਅਕਤੀ ਇਸ ਮੋਹ ਮਾਇਆਵਿੱਚ ਫਸਿਆ ਆਪਣੇ ਸਕੇ ਭੈਣ ਭਰਾਵਾਂ ਨੂੰ ਭੁਲਿਆ ਜਿੰਦਗੀ ਦਾ ਅਸਲ ਮਕਸ਼ਦ ਭੁੱਲਕੇ ਫੋਕਟ ਦੇ ਕੰਮਾਂ ਕਾਰਾਂ ਠੱਗੀਆਂ, ਧੋਖੇ ਧੜੀਆਂ ਕਰਦਾ ਹੋਇਆ ਆਖਿਰ ਨੂੰ ਹਾਰ ਕੇ ਬੈਠ ਜਾਂਦਾ ਹੈ ਅਤੇ ਬੀਤੇ ਸਮੇਂ ਨੂੰ ਯਾਦ ਕਰਦਾ ਹੈ ਕਿ ਨਾ ਹੀ ਉਹ ਰੱਜ ਕੇ ਜਿੰਦਗੀ ਦਾ ਆਨੰਦ ਮਾਣ ਸਕਿਆ ਅਤੇ ਨਾ ਹੀ ਢੰਗ ਨਾਲ ਮਾਤਾ-ਪਿਤਾ ਦਾ ਬਣ ਸਕਿਆ ਆਖੀਰ ਨੂੰ ਹੋਇਆ ਉਹੀ ਜੋ ਉਸਨੇ ਆਪਣੇ ਨਾਲ ਕੀਤਾ ਆਪਣਿਆ ਨੇ ਹੀ ਅੰਤ ਵਿੱਚ ਉਸਨੂੰ ਉਸ ਸਮੇ ਤੇ ਲਿਆਂ ਕੇ ਖੜ੍ਹਾ ਕਰ ਦਿੱਤਾ ਜਿਥੋ ਉਸਨੇ ਸੁਰੂਆਤ ਕੀਤੀ ਸੀ ਇਸ ਲਈ ਜਿੰਦਗੀ ਨੂੰ ਜਿਉਂਣ ਦਾ ਢੰਗ ਸਿੱਖੋ ਵਿਅਰਥ ਦੇ ਵਿਖਾਵੇ ਫੋਕਟ ਪਦਾਰਥਾਂ ਪਿੱਛੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਨਾ ਭੁੱਲੋ ਕਿਉਂਕਿ ਇਹ ਰਿਸ਼ਤੇ ਸਿਰਫ ਇੱਕ ਵਾਰ ਹੀ ਜੁੜਦੇ ਹਨ ਅਤੇ ਮੁੜਕੇ ਕਦੇ ਵੀ ਇੱਕ ਨਹੀਂ ਹੋ ਸਕਦੇ।

ਜਗਮੀਤ ਸਿੰਘ ਚੁੰਬਰ (ਬਰੜਵਾਲ)
ਪਿੰਡ-ਬਰੜ੍ਹਵਾਲ, ਤਹਿਸੀਲ ਧੂਰੀ (ਸੰਗਰੂਰ)
ਮੋਬਾਇਲ- 96536-39891

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਬੇਡਕਰ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ
Next articleਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਉਦੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ…..