(ਸਮਾਜ ਵੀਕਲੀ)

ਬੂੰਦ ਬੂੰਦ ਵਿੱਚ ਅੰਮ੍ਰਿਤ ਇਸ ਦੇ,
ਵਗਦੀ ਜੀਵਨ ਧਾਰਾ ਹੈ।
ਪਾਣੀ ਪਿਤਾ ਕਿਹਾ ਗੁਰੂਆਂ ਨੇ,
ਪੀ ਜੀਵੇਂ ਜੱਗ ਸਾਰਾ ਹੈ।
ਇਸ ਦੇ ਨਾਲ ਹਰੇ ਨੇ ਜੰਗਲ,
ਬਾਗ ਬਗੀਚੇ ਫੁੱਲ ਖਿੜੇ।
ਹੋਣ ਫਸਲਾਂ ਹਰੀਆਂ ਭਰੀਆਂ,
ਜਦ ਖੇਤਾਂ ਵਿੱਚ ਖੂਹ ਗਿੜੇ।
ਨਵਾਂ ਜੇ ਅਸੀਂ ਬਣਾ ਨੀਂ ਸਕਦੇ,
ਸੰਭਾਲ ਤਾਂ ਕਰ ਸਕਦੇ ਹਾਂ।
ਜੇ ਗਾਵਾਵਾਂਗੇ ਅਜਾਈਂ ਇਸਨੂੰ ,
ਫੇਰ ਵੈਰੀ ਅਸੀਂ ਸਭ ਦੇ ਹਾਂ।
ਸੰਕੋਚ ਕੇ ਆਪਾਂ ਪਾਣੀ ਵਰਤੀਏ,
ਬੇਅਰਥ ਕਦੇ ਡੋਲ੍ਹੀਏ ਨਾ।
ਜੇ ਲੋੜ ਨੀਂ ਸਾਨੂੰ ਪਾਣੀ ਦੀ,
ਟੂਟੀ ਐਵੇਂ ਖੋਲ੍ਹੀਏ ਨਾ।
ਵੱਡਿਆਂ ਸਾਨੂੰ ਸਾਂਭ ਕੇ ਦਿੱਤਾ,
ਇਹੀ ਸਾਡੀ ਪੂੰਜੀ ਹੈ।
ਅਕਲਾਂ ਵਾਲੇ ਤੁਸੀਂ ਤਾਲੇ ਖੋਲ੍ਹੋ,
ਇਹ ਜੀਵਨ ਦੀ ਕੁੰਜੀ ਹੈ।
ਜੋ ਪਾਣੀ ਨੇ ਬੇਅਰਥ ਵਹਾਉਂਦੇ,
ਉਹਨਾਂ ਤਾਈਂ ਸਮਝਾਂਵੋ ਜੀ।
ਬਹੁਤ ਜ਼ਰੂਰੀ ਹੈ ਪਾਣੀ ,ਪੱਤੋ,
ਇਸ ਨੂੰ ਤੁਸੀਂ ਬਚਾਵੋ ਜੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417