(ਸਮਾਜ ਵੀਕਲੀ)
ਤੀਜੀ ਪੱਤਣ ਤੇ ਜਾਕੇ ਜਲ ਮੁੱਕਜੂ,
ਤੂੰ ਵੇਲ਼ਾ ਨਾ ਗਵਾਲੀਂ ਬੰਦਿਆ।
ਬੰਦਾ ਜਾਣਦਾ ਨਾ ਕੀਮਤ ਬਈ ਜਲ ਦੀ,
ਓਏ ਜਲ ਨਾ ਮੁਕਾਲੀਂ ਬੰਦਿਆ।
ਤੈਨੂੰ ਪੀਣ ਲਈ ਤਿੱਪ ਵੀ ਨਾ ਲੱਭਣੀ ,
ਤੂੰ ਝੋਨੇ ਤੋਂ ਕਿਨਾਰਾ ਕਰਲੀਂ।
ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,
ਵੇ ਖ਼ਿਆਲ ਸਰਦਾਰਾ ਕਰਲੀਂ।
ਹੁੰਦੀ ਪਾਣੀ ਦੀ ਇਹ ਬੂੰਦ ਬੂੰਦ ਕ਼ੀਮਤੀ,
ਹਾਏ ਹੋਸ਼ ਸਰਦਾਰਾ ਕਰਲੀਂ।
ਪਾਣੀ ਬਾਝੋਂ ਨਹੀਂ ਭੌਰਾ ਤੇਰਾ ਸਰਨਾ,
ਜੀ ਬੰਜਰਾਂ ਚ ਰੇਤ ਰਹਿ ਜਣੇ।
ਮੱਥੇ ਉੱਤੇ ਹੱਥ ਮਾਰ ਮਾਰ ਰੋਏਂਗਾ,
ਨਾ ਹਰੇ ਭਰੇ ਖੇਤ ਰਹਿ ਜਣੇ।
ਖੁਦ ਵੱਲੋਂ ਵੀ ਤੂੰ ਸੋਚਲੇ ਵਿਚਾਰਲੇ,
ਤੂੰ ਸੋਚਾਂ ਦਾ ਨਿਤਾਰਾ ਕਰਲੀਂ।
ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,
ਵੇ ਖ਼ਿਆਲ ਸਰਦਾਰਾ ਕਰਲੀਂ।
ਹੁੰਦੀ ਪਾਣੀ ਦੀ ਇਹ ਬੂੰਦ ਬੂੰਦ ਕ਼ੀਮਤੀ,
ਹਾਏ ਹੋਸ਼ ਸਰਦਾਰਾ ਕਰਲੀਂ।
ਤੇਰੇ ਪੋਤੇ ਪੜਪੋਤੇ ਜਦ ਕਹਿਣਗੇ,
ਕਿ ਸਾਡੇ ਬਾਰੇ ਸੋਚਿਆ ਨਹੀਂ।
ਹਰਾ ਬਾਗ਼ ਇਹ ਸੁਕਾਤਾ ਜਾਣ ਬੁੱਝਕੇ,
ਕਿਸੇ ਨੇ ਕਾਹਤੋਂ ਟੋਕਿਆ ਨਹੀਂ।
ਪਾਣੀ ਬਿਨਾ ਨਾ ਪਿਆਸ ਸੌਖੀ ਬੁਝਣੀ,
ਤੂੰ ਗੌਰ ਮੇਰੇ ਯਾਰਾ ਕਰਲੀਂ।
ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,
ਵੇ ਖ਼ਿਆਲ ਸਰਦਾਰਾ ਕਰਲੀਂ।
ਹੁੰਦੀ ਪਾਣੀ ਦੀ ਇਹ ਬੂੰਦ ਬੂੰਦ ਕ਼ੀਮਤੀ,
ਹਾਏ ਹੋਸ਼ ਜਿੰਮੀਦਾਰਾ ਕਰਲੀਂ।
ਤੀਜੀ ਪੱਤਣ ਜਵਾਬ ਜਦੋਂ ਦੇ ਜਾਊ,
ਵੇ ਬਹੁਤ ਬੁਰਾ ਹਾਲ ਹੋਊਗਾ।
ਧੰਨਾ ਧਾਲੀਵਾਲ ਸੱਚੋ ਸੱਚ ਲਿਖਦਾ,
ਜੀ ਪਿਆ ਏਥੇ ਕਾਲ਼ ਹੋਊਗਾ।
ਸਾਰੇ ਕੱਢ ਦੇਈਂ ਭੁਲੇਖੇ ਕਿਸਾਨਾਂ,
ਗਰਮ ਨਾ ਓਏ ਪਾਰਾ ਕਰਲੀਂ।
ਤੈਨੂੰ ਆਖਦੀਆਂ ਫਸਲਾਂ ਤੇ ਨਸਲਾਂ,
ਵੇ ਖ਼ਿਆਲ ਸਰਦਾਰਾ ਕਰਲੀਂ।
ਹੁੰਦੀ ਪਾਣੀ ਦੀ ਇਹ ਬੂੰਦ ਬੂੰਦ ਕ਼ੀਮਤੀ,
ਹਾਏ ਹੋਸ਼ ਜਿੰਮੀਦਾਰਾ ਕਰਲੀਂ।
ਧੰਨਾ ਧਾਲੀਵਾਲ:-9878235714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly