ਪਾਣੀ ਦੀ ਸੰਭਾਲ

ਬਨਾਰਸੀ ਦਾਸ ਅਧਿਆਪਕ ਰੱਤੇਵਾਲ
(ਸਮਾਜ ਵੀਕਲੀ) 
ਪਾਣੀ ਇਕ ਅਣਮੁੱਲੀ ਦਾਤ,
ਰੱਬ ਨੇ ਬਖਸ਼ੀ ਵਾਂਗ ਸੌਗਾਤ।
ਬਿਨ ਪਾਣੀ ਨੀ ਜੀਵਨ ਚੱਲਦਾ,
ਸੌ ਦੀ ਇਕ ਸੁਣਾਵਾਂ ਬਾਤ।
ਅੱਗੇ ਹਾਲ ਸੁਣਾਵਾਂ ਕਿੱਦਾਂ,
ਜੋ ਕੁੱਝ ਆਵੇ ਵਿੱਚ ਖਿਆਲ।
ਧਰਤੀ ਹੇਠਲਾ ਡਿੱਗ ਰਹਾ ਪਾਣੀ ਦਾ ਪੱਧਰ,
ਸੱਚ ਮੁੱਚ ਬਣਿਆ ਆਉਣ ਸਵਾਲ।
ਛੱਪੜ ਸੁੱਕੇ ਤਲਾਅ ਸੁੱਕੇ,
ਸੁੱਕੇ ਸੂਏ ਖੂਹ ਤੇ ਖਾਲ।
ਦਰਿਆ ਸੁੱਕੇ ਬਿਨ ਪਾਣੀ ਤੋਂ,
ਜਿਊਣਾ ਹੋਇਆ ਮੁਹਾਲ।
ਵਿੱਚ ਘਰਾਂ ਦੇ ਨਲਕੇ ਸੁੱਕੇ,
ਕੀ ਟੁੱਟੀਆਂ ‘ਤੇ ਇਤਬਾਰ।
ਜੇ ਨਾ ਆਵੇ ਇਕ ਦਿਨ ਬਿਜਲੀ,
ਮੱਚ ਜਾਏ ਹਾਹਾਕਾਰ।
ਪਾਣੀ ਦੀ ਸਾਂਭ ਸੰਭਾਲ ਵੱਲ,
ਆਪਣਾ ਧਿਆਨ ਲਗਾ।
ਆਉਣ ਵਾਲੀਆਂ ਪੀੜੀਆਂ ਖਾਤਰ,
ਕੁੱਝ ਤਾਂ ਪਾਣੀ ਬਚਾ।
ਬੇ-ਲੋੜੀ ਪਾਣੀ ਦੀ ਵਰਤੋਂ ਤੋਂ,
ਕਰਨਾ ਪਊ ਗਰੇਜ,
ਨਹੀਂ ਪਾਣੀ ਨੀ ਮਿਲਣਾ ਇਕ ਦਿਨ,
ਆ ਜਾਣੀ ਇਹ ਸਟੇਜ
ਹਰ ਬਸ਼ਰ ਨੂੰ ਅਪੀਲ ਹੈ ਮੇਰੀ,
ਨਾ ਐਵੇਂ ਪਾਣੀ ਹੜਾ।
ਬਨਾਰਸੀ ਦਾਸ ਤਾਂ ਲਿਖਤਾਂ ਲਿਖ-ਲਿਖ,
ਹੈ ਤੈਨੂੰ ਰਿਹਾ ਜਗਾ।
   ਬਨਾਰਸੀ ਦਾਸ ਅਧਿਆਪਕ ਰੱਤੇਵਾਲ
   ਮੇ: 94635-05286
   ਪਿੰਡ: ਰੱਤੇਵਾਲ     ਤਹਿ: ਬਲਾਚੌਰ
   ਜਿਲਾ:  ਐਸ ਬੀ ਐਸ ਨਗਰ ਨਵਾਂ (  ਪੰਜਾਬ  ) 
Previous article*ਬੇਕਦਰਾਂ ਤੋਂ ਦੂਰ ਰਹੋ*
Next articleਮੇਰਾ ਘੁਮਿਆਰਾ