ਗਲੀ ਵਿਚ ਪਾਣੀ ਡੋਲਿਆ ਦੇਖਕੇ ਬੇਬੇ ਬੰਟੀ ਨੂੰ ਬੋਲੀ,” ਪੁੱਤ ਕਿਉਂ ਪਾਣੀ ਡੋਲੀ ਜਾਨਾ ਪਾਣੀ ਤਾਂ ਬਹੁਤ ਅਨਮੋਲ ਹੈ। ਸਾਨੂੰ ਪਾਣੀ ਦੀ ਕਦਰ ਤੇ ਸੰਭਾਲ ਕਰਨੀ ਚਾਹੀਦੀ ਹੈ”
ਬੰਟੀ ਬੋਲਿਆ, ” ਬੇਬੇ ਮੈਂ ਤਾਂ ਸਰਕਾਰੀ ਟੂਟੀ ਵਾਲਾ ਪਾਣੀ ਡੋਲ ਰਿਹਾ ਸੀ। ਇਹ ਧਰਤੀ ਦੇ ਹੇਠਾ ਤੋਂ ਆਉਂਦਾ ਹੈ ਅਤੇ ਧਰਤੀ ਦੇ ਹੇਠਾ ਬਹੁਤ ਪਾਣੀ ਹੈ। ਇਸਨੇ ਕਿਹੜਾ ਖਤਮ ਹੋਣਾ ਕਦੇਂ ”
ਬੇਬੇ ਬੋਲੀ, ” ਪੁੱਤ ਸਾਡੇ ਸਮਿਆਂ ਵਿਚ ਪੀਣ ਵਾਲਾ ਪਾਣੀ ਵੀ ਖੂਹਾਂ, ਨਦੀਆਂ ਤੋਂ ਲੈ ਕੇ ਆਉਣਾ ਪੈਂਦਾ ਸੀ, ਬਹੁਤ ਔਖਾ ਮਿਲਦਾ ਸੀ ਪਾਣੀ। ਹੁਣ ਧਰਤੀ ਹੇਠਾਂ ਪਾਣੀ ਹੌਲੀ-ਹੌਲੀ ਖ਼ਤਮ ਹੋ ਰਿਹਾ ਅਤੇ ਪਾਣੀ ਦਾ ਲੇਬਲ ਵੀ ਬਹੁਤ ਹੇਠਾਂ ਹੋ ਗਿਆ । ਜੇਕਰ ਆਪਾਂ ਪਾਣੀ ਨੂੰ ਨਾ ਬਚਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਪੀਣ ਲਈ ਵੀ ਨਹੀਂ ਬਚੇਗਾ ”
ਬੇਬੇ ਦੀ ਗੱਲ ਸੁਣ ਬੰਟੀ ਨੇ ਟੂਟੀ ਬੰਦ ਕਰ ਦਿੱਤੀ।
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly