(ਸਮਾਜ ਵੀਕਲੀ)
ਪਾਣੀ
ਮੁੱਕ ਰਹੇ ਹਨ
ਜ਼ਮੀਨ ਦੀ ਤਹਿ ਚੋਂ
ਜਜ਼ਬਾਤ
ਸੁੱਕ ਰਹੇ ਹਨ
ਮਨ ਦੀ ਤਹਿ ਚੋਂ
ਤਹਿਜ਼ੀਬ
ਮਨਫੀ ਹੋ ਰਹੀ ਹੈ
ਲਿਹਾਜ਼ ਦੀ ਤਹਿ ਚੋਂ
ਭਰੋਸਾ
ਗੁਆਚ ਰਿਹਾ ਹੈ
ਰਿਸ਼ਤਿਆਂ ਦੀ ਤਹਿ ਚੋਂ
ਪਿਆਰ
ਗੁੰਮ ਰਿਹਾ ਹੈ
ਅਹਿਸਾਸ ਦੀ ਤਹਿ ਚੋਂ
ਮਨੁੱਖ
ਲੱਭਦਾ ਹੀ ਨਹੀਂ
ਇਨਸਾਨੀਅਤ ਦੀ ਤਹਿ ਚੋਂ
ਜ਼ਿੰਦਗੀ
ਹਾਸ਼ੀਏ ਤੇ ਹੈ
ਯੁੱਧ ਦੇ ਹਾਲਾਤ ਦੀ ਤਹਿ ਚੋਂ
ਧਰਮ
ਗਲਤਾਣ ਹੋ ਰਿਹਾ
ਅਹਿਮ ਦੀ ਤਹਿ ਚੋਂ
ਰੁੱਖ
ਮੁੱਕ ਗਏ ਨੇ
ਜੰਗਲਾਤ ਦੀ ਤਹਿ ਚੋਂ
ਮੁੱਕ ਰਿਹਾ ਸਭ ਕੁਝ
ਆਹਿਸਤਾ ਆਹਿਸਤਾ
ਇੱਕ ਤੂੰ ਨਹੀਂ ਮੁੱਕਦਾ
ਮੇਰੀ ਯਾਦ ਦੀ ਤਹਿ ਚੋਂ
ਹਰਪ੍ਰੀਤ ਕੌਰ ਸੰਧੂ