ਪਾਣੀ

ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ)
ਰੁਤਬਾ ਪਾਣੀ ਦਾ ਜੱਗ ਵਿੱਚ ਹੈ ਬਹੁਤ ਮਹਾਨ
ਗੁਰੂ ਸਾਹਿਬ ਨੇ ਬਖਸ਼ਿਆਂ ਬਾਣੀ ਵਿੱਚ ਸਨਮਾਨ ।
ਬ੍ਰਹਿਮੰਡ ਦੇ ਪਹਿਲੇ ਜੀਵਾਂ ਨੂੰ ਪਾਣੀ ਰਾਹੀ ਮਿਲੇ ਪ੍ਰਾਣ
ਸ਼ਾਤ ਸੁਭਾਅ ਵਿੱਚ ਗੈਰਤ ਅਣਖ ਦਾ ਦਿੰਦੇ ਗਿਆਨ।।
ਅਜਾਈ ਗੁਆ ਕਦਰ ਘਟਾ ਨਾ ਬਣੀਏ ਵਿਦਵਾਨ
ਪਾਣੀ ਕੰਢਿਆਂ ਹੀ ਰਿਖੀਆਂ ਲਾਇਆਂ ਧਿਆਨ।।
ਪਾਣੀ ਹੀ ਪਰਮ ਪਿਤਾ ਗੁਰੂ ਸਾਹਿਬ ਦਿੱਤਾ ਫੁਰਮਾਨ
ਸੰਜਮ ਨਾਲ ਵਰਤ ਕੇ ਬਣ ਰੱਬ ਦਾ ਚੰਗਾ ਇਨਸਾਨ।
ਪਾਣੀ ਨਾਲ ਹੀ ਅੰਨ ਉਪਜੇ ਆਖੇ ਮਿਹਨਤੀ ਕਿਸਾਨ
ਜੇ ਨਾ ਸਾਂਭਿਆ ਪਾਣੀ ਜੀਵਾਂ ਦਾ ਨਾ ਮਿਲਣਾ ਨਿਸ਼ਾਨ।।
ਅਜੇ ਵੇਲਾ ਹੰਭਲਾ ਮਾਰ ਤੇ ਪਾਣੀ ਨੂੰ ਦੇ ਵੱਡਮੁੱਲੀ ਪਹਿਚਾਣ
ਪਾਣੀ ਖਾਤਿਰ ਹੀ ਦੁਨੀਆਂ ਵਿੱਚ ਮੱਚਣਾ ਖੂਨੀ ਘਮਾਸਾਨ ।
ਸ਼ਬਦਾਂ ਦੇ ਅੰਬਰਾਂ ਵਿੱਚ ਮਨ ਸੇਧ ਕੇ ਲਾਈ ਉੱਚੀ ਉਡਾਨ
ਲਿਖ ਕਵਿਤਾ ਐਸ ਪੀ ਨੇ ਪਾਣੀ ਨੂੰ ਨਿਵਾਜਿਆ ਮਾਨ।।
ਸੁਰਿੰਦਰਪਾਲ ਸਿੰਘ 
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਇੰਗਲੈਂਡ ਚ ਪਹਿਲੇ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਪਵਿੱਤਰ ਸਿੱਖ ਸੰਗੀਤ ਸਿਲੇਬਸ ਨੂੰ ਅਧਿਕਾਰਤ ਤੌਰ ਤੇ ਕੀਤਾ ਗਿਆ ਜਾਰੀ
Next articleਯਾਤਰੀਆਂ ਨਾਲ ਭਰਿਆ ਜਹਾਜ਼ ਲੈਂਡਿੰਗ ਦੌਰਾਨ ਹੈਲੀਕਾਪਟਰ ਨਾਲ ਟਕਰਾ ਗਿਆ, ਦੋਵੇਂ ਟੁੱਟ ਕੇ ਨਦੀ ਵਿੱਚ ਡਿੱਗ ਪਏ; ਜਹਾਜ਼ ਵਿਚ 60 ਲੋਕ ਸਵਾਰ ਸਨ