ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) ਅਸੀਂ ਬਾਬਾ ਨਾਨਕ ਨੂੰ ਨਾਨਕ ਸ਼ਾਹ ਫਕੀਰ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਦਰਵੇਸ਼ ਕਹਿੰਦੇ ਹਾਂ। ਲੰਗਰ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਸੀ ਤੇ ਸੰਗਤ ਅਤੇ ਪੰਗਤ ਦੀ ਪ੍ਰਥਾ ਸਹੀ ਰੂਪ ਵਿਚ ਗੁਰੂ ਅਮਰਦਾਸ ਜੀ ਤੋਂ ਸ਼ੁਰੂ ਹੋ ਜਾਂਦੀ ਹੈ। ਜਿਹੜਾ ਉਹਨਾਂ ਨੇ ਸਿੱਖੀ ਦਾ ਪਹਿਲਾ ਪਰਚਾਰ ਕੇਂਦਰ ਬਣਾਇਆ ਤੇ ਉਹ ਅੱਜ ਤੱਕ ਬਾਦਸਤੂਰ ਜਾਰੀ ਹੈ।
ਆਪਾਂ ਦੇਖਦੇ ਹਾਂ, ਕਿ ਸਿੱਖ ਪੰਥ ਵਿੱਚ ਅੱਜ ਵੀ ਭਾਵੇਂ ਕਿੰਨਾ ਵੀ ਵੱਡਾ ਜਿੰਮੇਵਾਰ ਅਹੁਦੇ ਵਾਲਾ ਆਦਮੀ ਹੋਵੇ, ਉਹਦੇ ਲਈ ਸਪੈਸ਼ਲ ਰਸੋਈਏ ਜਾ ਲਾਂਗਰੀ ਦੀ ਕੋਈ ਵਿਵਸਥਾ ਨਹੀਂ ਕਿਉਂਕਿ ਸੰਗਤ ਅਤੇ ਪੰਗਤ ਦਾ ਵਿਧੀ ਵਿਧਾਨ ਬਾਕਾਇਦਾ ਜਾਰੀ ਹੈ। ਭਾਵੇਂ ਆਹ ਸਿੱਖੀ ਨੂੰ ਲੱਗੇ ਘੁਣ ਡੇਰਾਵਾਦ ਵਿਚ ਇਹਨਾ ਦੇ ਸਪੈਸ਼ਲ ਗੜਵਾਈ ਦੀ ਤਰਾਂ, ਭਾਵੇਂ ਬੇਸ਼ਕ ਆਪਣੇ ਐਸ਼ੋ ਅਰਾਮ ਲਈ ਸਪੈਸ਼ਲ ਲਾਂਗਰੀ ਵੀ ਹੋਣਗੇ, ਪਰ ਉਹ ਵੀ ਸ਼ਰੇਆਮ ਨਹੀਂ। ਬਲਕਿ ਉਹ ਵੀ ਚੋਰੀ ਚੋਰੀ ਹੀ ਚਲਦਾ ਹੋਵੇਗਾ।
ਫਿਰ ਭਲਾ, ਉਸ ਬਾਦਸ਼ਾਹ ਦਰਵੇਸ਼ ਜਿਸ ਨੇ ਆਪਣੇ ਪਿਤਾ ਤੋਂ ਬਾਅਦ ਆਪਣੇ ਬੱਚੇ ਵੀ ਇੱਕ ਇੱਕ ਕਰਕੇ ਸਾਰੇ ਪੰਥ ਤੋਂ ਵਾਰ ਦਿੱਤੇ ਹੋਣ, ਉਸਦੀ ਰਸੋਈ ਵਿਚ ਸਪੈਸ਼ਲ ਰਸੋਈਆ ਕਿਵੇਂ ਹੋ ਸਕਦਾ ?
ਜਰਾ ਸੋਚਣਾ ਪਲੀਜ਼ ?
ਕਿਉਂਕਿ ਸਿੱਖ ਪੜਨਾ ਹੀ ਚਾਹੁੰਦੇ ਤਾਂ ਖੋਜਨ ਦੀ ਕੋਸ਼ਿਸ਼ ਭਲਾ ਕਦ ਕਰਾਂਗੇ ? ਕੀ ਅਸੀਂ ਆਪਣੀਆਂ ਗੱਲਾਂ, ਆਪ ਹੀ ਤਾਂ ਨਹੀਂ ਝੁਠਲਾ ਰਹੇ ? ਕਿਉਂਕਿ ਜੇਕਰ ਕੋਈ ਸਵਾਲ ਉਠਾਉਂਦਾ ਵੀ ਹੈ ਤਾਂ ਸਾਡੇ ਆਪਣੇ ਆਪ ਨੂੰ ਰਜਾਈ ਵਿਚ ਬੈਠ ਸਿੱਖ ਅਖਵਾਉਣ ਵਾਲੇ ਤਾਂ ਸਭ ਤੋਂ ਪਹਿਲਾਂ ਨਾਨਕ ਨੂੰ ਹੀ ਤਿਲਾਂਜਲੀ ਦਿੰਦੇ ਹਨ। ਕਿਉਂਕਿ ਇਹਨਾ ਦੇ ਕਾਲਮ ਵਿਚ “ਰੋਸ ਨਾ ਕੀਜੈ ਉੱਤਰ ਦੀਜੈ” ਨੂੰ ਤਾਂ ਬਿਲਕੁਲ ਭੁੱਲ ਕੇ ਸਿਰਫ ਫਿਰ ਇਹਨਾ ਦੇ ਸੋਧਾ ਹੀ ਯਾਦ ਰਹਿ ਜਾਂਦਾ ਹੈ। ਜਿਵੇਂ ਸਿੱਖੀ ਦੀ ਸਲਾਮਤੀ ਲਈ ਗਿਆਨ ਦੀ ਜਰੂਰਤ ਭਾਵੇਂ ਨਾ ਹੋਵੇ ਪਰ ਸਾਹਮਣੇ ਵਾਲੇ ਦਾ ਸੋਧਾ ਲਾਉਣ ਲਈ ਹੱਥ ਵਿਚ ਤਲਵਾਰ ਹੋਣੀ ਬਹੁਤ ਜਰੂਰੀ ਹੈ।
ਮੈਂ ਇਹ ਵੀ ਨਹੀਂ ਕਹਿੰਦਾ, ਕਿ ਗੰਗੂ ਗਦਾਰ ਨਹੀਂ ਜਾ ਗੰਗੂ ਕੋਈ ਕਿਰਦਾਰ ਹੀ ਨਹੀਂ, ਪਰ ਉਹਨੂੰ ਗੁਰੂ ਪਰਿਵਾਰ ਦਾ ਰਸੋਈਆ ਲਿਖਣਾ ਵੀ ਤਾਂ ਗੁਰੂਆਂ ਦੇ ਸੰਗਤ ਤੇ ਪੰਗਤ ਦੇ ਸਿਧਾਂਤ ਦੀ ਤੋਹੀਨ ਹੀ ਹੈ। ਰੋਸ ਨਾ ਕੀਜੇ ਉੱਤਰ ਦੀਜੈ।।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly