ਜਨੇਵਾ (ਸਮਾਜ ਵੀਕਲੀ): ਆਲਮੀ ਸਿਹਤ ਸੰਸਥਾ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਵੱਖ ਵੱਖ ਨਿਰਮਾਤਾਵਾਂ ਵੱਲੋਂ ਤਿਆਰ ਕੋਵਿਡ-19 ਵੈਕਸੀਨਾਂ ਨੂੰ ‘ਮਿਕਸ ਤੇ ਮੈਚ’ ਨਾ ਕਰਨ ਦੀ ਸਲਾਹ ਦਿੱਤੀ ਹੈ। ਸਵਾਮੀਨਾਥਨ ਨੇ ਕਿਹਾ ਕਿ ਇਹ ‘ਖ਼ਤਰਨਾਕ ਰੁਝਾਨ’ ਸਾਬਤ ਹੋ ਸਕਦਾ ਹੈ। ਵਰਚੁਅਲੀ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਵਾਮੀਨਾਥਨ ਨੇ ਕਿਹਾ, ‘‘ਇਹ ਖ਼ਤਰਨਕਾਕ ਰੁਝਾਨ ਹੈ। ਜੇ ਦੇਸ਼ ਦੇ ਨਾਗਰਿਕ ਹੀ ਇਹ ਫੈਸਲਾ ਲੈਣ ਲੱਗਣ ਕਿ ਕਦੋਂ ਤੇ ਕੌਣ ਦੂਜੀ, ਤੀਜੀ ਤੇ ਚੌਥੀ ਖੁਰਾਕ ਲਏਗਾ ਤਾਂ ਇਸ ਨਾਲ ਘੜਮੱਸ ਵਾਲੇ ਹਾਲਾਤ ਪੈਦਾ ਹੋਣਗੇ।’’
ਆਲਮੀ ਸੰਸਥਾ ਦੇ ਵੈਕਸੀਨਾਂ ਬਾਰੇ ਮਾਹਿਰਾਂ ਦੇ ਰਣਨੀਤਕ ਸਲਾਹਕਾਰ ਸਮੂਹ ਨੇ ਜੂਨ ਵਿੱਚ ਕਿਹਾ ਸੀ ਕਿ ਜੇਕਰ ਕਿਸੇ ਵਿਅਕਤੀ ਨੇ ਐਸਟਰਾਜ਼ੈਨੇਕਾ ਦੀ ਪਹਿਲੀ ਖੁਰਾਕ ਲਈ ਹੈ ਤੇ ਇਸ ਵੈਕਸੀਨ ਦੀ ਦੂਜੀ ਖੁਰਾਕ ਉਪਲੱਬਧ ਨਹੀਂ ਹੈ ਤਾਂ ਫਾਈਜ਼ਰ ਵੱਲੋਂ ਤਿਆਰ ਕੋਵਿਡ-19 ਵੈਕਸੀਨ ਨੂੰ ਦੂਜੀ ਖੁਰਾਕ ਵਜੋਂ ਲਿਆ ਜਾ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਸੀ ਕਿ ਦੋ ਵੈਕਸੀਨਾਂ(ਐਸਟਰਾਜ਼ੈਨੇਕਾ ਤੇ ਫਾਈਜ਼ਰ) ਨੂੰ ਮਿਕਸ ਕਰਨ ਨਾਲ ਸਬੰਧਤ ਆਕਸਫੋਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਟਰਾਇਲਾਂ ਦੇ ਨਤੀਜਿਆਂ ਦੀ ਉਡੀਕ ਹੈ। ਮੌਡਰਨਾ ਤੇ ਨੋਵੋਵੈਕਸ ਵੈਕਸੀਨਾਂ ਨੂੰ ਮਿਕਸ ਕਰਕੇ ਲਾਉਣ ਦੇ ਟਰਾਇਲ ਵੀ ਜਾਰੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly