ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਸਮੁੱਚੇ ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਕੱਲ ਉਮੀਦਵਾਰਾਂ ਨੇ ਕਾਗਜ਼ ਭਰ ਦਿੱਤੇ ਹਨ ਤੇ ਜਾਂਚ ਪੜਤਾਲ ਤੋਂ ਬਾਅਦ ਅੱਗੇ ਚੋਣ ਪ੍ਰਚਾਰ ਸ਼ੁਰੂ ਹੋਵੇਗਾ ਪਰ ਮਾਛੀਵਾੜਾ ਦੀਆਂ ਨਗਰ ਕੌਂਸਲ ਚੋਣਾਂ ਦੇ ਵਿੱਚੋਂ ਹੈਰਾਨੀ ਤੇ ਹਾਸੋਹੀਣੀ ਜਿਹੀ ਗੱਲਬਾਤ ਸਾਹਮਣੇ ਆਈ ਜਦੋਂ ਅੱਜ ਵਾਰਡ ਨੰਬਰ ਚਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖੜੇ ਕੀਤੇ ਗਏ ਉਮੀਦਵਾਰ ਰਵੀ ਮਾਨ ਨੇ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਕਾਗਜ਼ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵਾਪਸ ਲੈ ਲਏ ਅੱਜ ਜਿਉਂ ਹੀ ਇਹ ਖਬਰ ਸਾਹਮਣੇ ਆਈ ਤਾਂ ਲੋਕ ਹੈਰਾਨ ਹੋਏ ਕਿ ਹਾਲੇ ਤਾਂ ਵੋਟਾਂ ਦਾ ਕੰਮ ਸ਼ੁਰੂ ਹੋਇਆ ਹੈ ਤੇ ਅਕਾਲੀ ਦਲ ਦੇ ਉਮੀਦਵਾਰ ਨੇ ਪਤਾ ਨਹੀਂ ਏਨੀ ਕਾਹਲੀ ਕਿਉਂ ਕਰ ਦਿੱਤੀ।
ਵਾਰਡ ਨੰਬਰ ਚਾਰ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੁਮਾਰ ਸ਼ਿੰਦੀ ਨੇ ਅਕਾਲੀ ਦਲ ਦੇ ਇਸ ਤਰਾਂ ਮੈਦਾਨ ਛੱਡ ਕੇ ਜਾਣ ਉੱਤੇ ਕਿਹਾ ਤੰਜ ਕਸਦਿਆਂ ਕਿਹਾ ਕਿ ਦੇਖੋ ਪੰਜਾਬ ਦੀ ਪ੍ਰਮੁੱਖ ਰਾਜਨੀਤਕ ਪਾਰਟੀ ਦਾ ਉਮੀਦਵਾਰ ਚੋਣਾਂ ਤੋਂ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਗਿਆ ਹੈ। ਅਕਾਲੀ ਦਲ ਨੇ ਜੋ ਉਮੀਦਵਾਰ ਇੱਥੋਂ ਖੜਾਇਆ ਸੀ ਉਹ ਬਹੁਤ ਜਲਦੀ ਹੀ ਹਥਿਆਰ ਸੁੱਟ ਗਿਆ ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਜਿੱਤ ਹਾਰ ਦੀ ਗੱਲ ਨਹੀਂ ਲੜਨਾ ਜਰੂਰੀ ਹੈ। ਸੁਰਿੰਦਰ ਸ਼ਿੰਦੀ ਨੇ ਕਿਹਾ ਕਿ ਇਸ ਵਾਰਡ ਤੋਂ ਕਾਂਗਰਸ ਦੀ ਜਿੱਤ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਤੇ ਜਿੱਤ ਸਾਡੀ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly