(ਸਮਾਜ ਵੀਕਲੀ)
ਚੂੜੇ ਟੁੱਟੇ ਸੁਹਾਗ ਵਾਲੇ,
ਹੋਈਆਂ ਸੁੰਨੀਆਂ ਬਾਹਵਾਂ।
ਜਿੰਨਾਂ ਦੇ ਘਰ ਕੰਤ ਨੀ ਆਏ,
ਖੜ ਉਡੀਂਕਣ ਰਾਹਵਾਂ।
ਕਿੰਨੇ ਮਾਸੂਮ ਅਨਾਥ ਹੋ ਗਏ,
ਬੱਚਿਆਂ ਬਾਝੋਂ ਮਾਵਾਂ।
ਨਾ ਘਰ ਬਾਰ ਰਿਹਾ ਨਾ ਕੋਈ,
ਉੱਜੜ ਗਈਆਂ ਥਾਵਾਂ।
ਬੁਰੀ ਹਾਲਤ ਯੂਕਰੇਨ ਦੀ ਹੋਈ,
ਜ਼ਹਿਰਾਂ ਵੰਡਣ ਹਵਾਵਾਂ।
ਬੰਬ ਬਦੂੰਕਾਂ ਗੋਲੀਆਂ ਦਾਗਣ,
ਰੂਸ ਦੀਆਂ ਸੈਨਾਵਾਂ।
ਕਿੰਨਾਂ ਔਖਾ ਹੋਇਆ ਰਹਿਣਾ,
ਸੁਣੇ ਕੋਈ ਨਾ ਹੌਕੇ ਹਾਵਾਂ।
ਕੀ ਕੀ ਬੀਤੇ ਉਹੀ ਜਾਨਣ,
ਮੈਂ ਲਿਖ ਕੇ ਦਰਦ ਸੁਨਾਵਾਂ।
ਬੀਤੇ ਦਿਨ ਕੋਈ ਮੋੜ ਲਿਆਵੇ,
ਤਰਲੇ ਰੱਬ ਦੇ ਪਾਵਾਂ।
,ਪੱਤੋ, ਉੱਥੇ ਹੋਵੇ ਸ਼ਾਂਤੀ,
ਮੈਂ ਇਹੀ ਕਰਾਂ ਦੁਆਵਾਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly