ਜੰਗ ਜਾਂ ਅਮਨ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਅੱਜ ਤੱਕ ਦੁਨੀਆਂ ‘ਤੇ ਜਿੰਨੀਆਂ ਵੀ ਹੋਈਆਂ ਜੰਗਾਂ
ਹੋਈ ਬਰਬਾਦੀ, ਕੋਈ ਨਿੱਕਲਿਆ ਹੱਲ ਨਹੀਂ

ਗੱਲੀਂ ਬਾਤੀਂ ਪਿਆਰ ਨਾ ਸੁਲਝ ਜਾਂਦੇ ਮਸਲੇ ਕਈ
ਪਿਆਰ ਵਾਲੀ ਥਾਂ ਦੇ ਉੱਤੇ, ਆਉਂਦਾ ਕੰਮ ਬੱਲ ਨਹੀਂ

ਹੁੰਦਾ ਉਹ ਸਿਆਣਾ ਜਿਹੜਾ ਸ਼ਾਂਤੀ ਦੀ ਗੱਲ ਕਰੇ
ਜੰਗਾਂ ‘ਚ ਜੋ ਮਰ ਜਾਂਦੇ , ਹੁੰਦੇ ਫੇਰ ਝੱਲ੍ਹ ਨਹੀਂ

ਦੋਸਤੀ ਲਈ ਹੁੰਦਾ ਹੈ ਵਧਾਉਣਾ ਹੱਥ ਦੋਸਤੀ ਦਾ
ਦੋਸਤੀ ਦੀ ਆੜ ‘ਚ ਪਰ, ਹੋਵੇ ਕੋਈ ਛੱਲ ਨਹੀਂ

ਜਿਨ੍ਹਾਂ ਲੀਡਰਾਂ ਨੂੰ ਡਰ ਕੁਰਸੀ ਗੁਆਵਣੇ ਦਾ
ਉਹੀਓ ਕਦੇ ਸ਼ਾਂਤੀ ਦੀ ਕਰਦੇ ਕੋਈ ਗੱਲ ਨਹੀਂ

ਜਿੰਨਾ ਚਿਰ ਜੰਗ ‘ਚ ਮਰਵਾਉਂਦੇ ਪੁੱਤ ਮਾਵਾਂ ਦੇ ਨਾ
ਓਨਾ ਚਿਰ ਲੀਡਰਾਂ ਨੂੰ ਪਚਦੀ ਏ ਭੱਲ ਨਹੀਂ

ਮਾੜੀ ਸੋਚ ਮਾੜੇ ਕੰਮੀਂ, ਹੁੰਦਾ ਹੈ ਨਤੀਜਾ ਮਾੜਾ
ਮਾੜੇ ਕਰਮਾਂ ਦਾ ਮਿਲੇ ਚੰਗਾ ਕਦੇ ਫਲ਼ ਨਹੀਂ

“ਦੂਹੜਿਆਂ ਦਾ ਖੁਸ਼ੀ” ਆਖੇ ਸੁਣੋ ਲੋਕੋ ਦੁਨੀਆਂ ਦਿਓ
ਅਮਨ-ਅਮਾਨ ਰਹੇ, ਵਰਗੀ ਕੋਈ ਗੱਲ ਨਹੀਂ

ਖੁਸ਼ੀ ਮੁਹੰਮਦ “ਚੱਠਾ”
ਸੰਪਰਕ 9779025356

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleगोवा की आजादीः क्या देरी के लिए नेहरू जिम्मेदार थे?
Next articleਚੁੰਨੀ