HOME ਯੁੱਧ

ਯੁੱਧ

ਸੁਖਪਿੰਦਰ ਕੌਰ

(ਸਮਾਜ ਵੀਕਲੀ)

ਜੰਗ ਜਾਂ ਯੁੱਧ ਇੱਕ ਸ਼ਬਦ ਨਹੀਂ,
ਇਸ ਦਾ ਯਥਾਰਥ ਮੌਤ ਤੋ ਵੀ ਪਰੇ੍ ਹੈ।
ਅਸੀਂ ਉਹ ਪੀੜੀ,
ਜਿੰਨਾਂ ਨੇ ਯੁੱਧ ਇਤਿਹਾਸ ਵਿੱਚ ਹੀ ਪੜਿਆ ਹੈ,
ਖੂਨ ਦੇ ਬਦਲੇ ਖੂਨ ਦੀ ਗੱਲ ਕਰਦੇ ਹਾਂ। ਅਸੀਂ ਆਮ ਜਿਹੇ ਲੋਕ,
ਜੋ ਹਨੇਰੇ ਵਿੱਚ ਆਪਣਾ ਬੱਚਾ ਬਾਹਰ ਭੇਜਣ ਤੋਂ ਡਰਦੇ ਹਾਂ।
ਗਰਜਦੇ ਬੱਦਲਾਂ ਦੀ ਆਵਾਜ਼ ਵਿੱਚ,
ਸੀਨੇ ਨਾਲ ਲਾ ਘੁੱਟ ਲੈਂਦੇ ਹਾਂ ਆਪਣੇ ਨਿੱਕੇ-ਨਿਆਣੇ।
ਕਿਸੇ ਬੇਗਾਨੀ ਮਾਂ ਦੇ ਸੈਨਿਕ ਪੁੱਤ ਨੂੰ ਦੇਖ,

“ਜੈ ਜਵਾਨ” ਦਾ ਨਾਰਾ ਲਾ ਸਰਹੱਦਾਂ ਲਈ ਵਿਦਾ ਕਰਦੇ ਹਾਂ।
ਜਿੰਨ੍ਹਾ ਨੇ ਯੁੱਧ ਦਾ ਯਥਾਰਥ ਨਹੀ ਦੇਖਿਆ,
ਉਹ ਫੋਨਾਂ ਤੇ ਸਰਚ ਕਰ ਲੈਣ ਸੀਰੀਆ ਜਾਂ ਯੂਕਰੇਨ ਦੀਆਂ ਤਸਵੀਰਾਂ।
ਗਾਜਾ-ਪੱਟੀ ਦੀਆਂ ਲਹੂ ਭਿੱਜੀਆਂ ਖਬਰਾਂ,
ਤੁਹਾਡੀਆਂ ਅੱਖਾਂ ਨੂੰ ਗਿੱਲਾ ਕਰ ਦੇਣਗੀਆਂ।
ਯੁੱਧ ਕਿਸੇ ਦੀ ਹਾਰ ਜਾਂ ਜਿੱਤ ਨਹੀਂ, ਇਹ ਮਾਨਵਤਾ ਦਾ ਕਤਲ ਹੈ।
ਇਹ ਧਰਤੀ ਦਾ ਵਿਨਾਸ਼ ਹੈ।
ਯੁੱਧਾਂ ਦੇ ਹਰ ਮਸਲੇ ਟੇਬਲਾਂ ਤੇ ਹੀ ਮੁੱਕਦੇ ਨੇ ।
ਚਲੋ ਆਓ! ਮਾਨਵਤਾ ਦੀ ਜਿੱਤ ਲਈ ਟੇਬਲਾਂ ਦੁਆਲੇ ਬਹਿ ਮਸਲੇ ਨਿਪਟਾਈਏ।

ਸੁਖਪਿੰਦਰ ਕੌਰ
ਸ.ਸ.ਸ.ਸ. ਕਰਮਗੜ੍ 
ਬਰਨਾਲਾ

Previous articleਮਜੀਠਾ ਜ਼ਹਰੀਲੀ ਸ਼ਰਾਬ ਕਾਂਡ ਨਾਲ ਭਗਵੰਤ ਮਾਨ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਨੀਤੀ ਹੋਈ  ਠੁਸ : ਸਿੰਗੜੀਵਾਲਾ 
Next articleਜ਼ਹਿਰੀਲੀ ਸ਼ਰਾਬ ਦਾ ਜੁੰਮੇਵਾਰ ਕੌਣ?