ਮੁੰਬਈ (ਸਮਾਜ ਵੀਕਲੀ): ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਪਤਨੀ ਕ੍ਰਾਂਤੀ ਰੇਡਕਰ ਨੇ ਅੱਜ ਆਪਣੇ ਪਤੀ ਦੀ ਹਮਾਇਤ ਕੀਤੀ ਅਤੇ ਵਾਨਖੇੜੇ ਖ਼ਿਲਾਫ਼ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਵੱਲੋਂ ਲਾਏ ਗੲੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਰੇਡਕਰ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ ਤੇ ਉਨ੍ਹਾਂ ਨੂੰ ਆਨਲਾਈਨ ਟਰੌਲ ਕੀਤਾ ਜਾ ਰਿਹਾ ਤੇ ਉਹ ਸਹਿਮ ’ਚ ਜਿਊਂ ਰਹੇ ਹਨ। ਵਾਨਖੇੜੇ ਦੀ ਪਤਨੀ ਤੇ ਅਦਾਕਾਰਾ ਕ੍ਰਾਂਤੀ ਰੇਡਕਰ ਨੇ ਉਪ ਨਗਰੀ ਅੰਧੇਰੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਪਤੀ ਨੂੰ ਇੱਕ ਇਮਾਨਦਾਰ ਸਰਕਾਰੀ ਅਧਿਕਾਰੀ ਦੱਸਿਆ ਤੇ ਮੁੰਬਈ ਕਰੂਜ਼ ਨਸ਼ੀਲੇ ਪਦਾਰਥ ਮਾਮਲੇ ’ਚ ਐੱਨਸੀਬੀ ਦੇ ਗਵਾਹ ਵੱਲੋਂ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਸਬੰਧੀ ਕੀਤੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਕਿ ਇੱਕ ਵਰਗ ਉਸ ਦੇ ਪਤੀ ਖ਼ਿਲਾਫ਼ ਕੰਮ ਕਰ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly