ਵਲ (ਹੇਰਾ ਫੇਰੀ)

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ)
ਹਮੇਸ਼ਾਂ ਦੀ ਤਰਾਂ ਸੱਚ ਲਿਖਣ ਲੱਗਾ ਹਾਂ,
ਬਹਿ  ਜਾ  ਲਾਗੇ  ਹੋ ਕੇ  ਮੇਰੇ ਕੋਲ ਕੁੜੇ l
ਸਾਦੇ  ਕੱਪੜਿਆਂ  ਵਿੱਚ  ਜ਼ਿੰਦਗੀ ਕੱਟੀ,
ਮਹਿੰਗੇ  ਸੂਟਾਂ  ਦਾ  ਨਾ  ਸ਼ੌਕੀਨ  ਕੁੜੇ l
ਰੋਜ਼  ਤੜਕੇ  ਵੇਲੇ  ਦੇ  ਨਾਲ ਉੱਠ ਪਵਾਂ,
ਉਡੀਕੀ ਦੀ ਨਹੀਂ  ਚੜ੍ਹਦੀ ਸਵੇਰ ਕੁੜੇ l
ਕੰਮ ਔਖਾ ਸੌਖਾ ਸਿਰੇ  ਲਗਾ  ਦੇਈ  ਦਾ,
ਵਿੱਚ ਵਿਚਾਲੇ ਛੱਡੀ ਦੀ ਨੀ ਕਸਰ ਕੁੜੇ l
ਹਰ  ਵਕਤ  ਸੋਚ  ਸਮਝ  ਕੇ  ਚੱਲੀ ਦਾ,
ਖਿਲਾਰੀ ਦਾ ਨਹੀਂ ਜਿਆਦਾ ਝੱਲ ਕੁੜੇ l
ਪਰਿਵਾਰ ਦੇ ਵਿੱਚ ਰਲ ਮਿਲ  ਰਹੀ ਦਾ,
ਬੁਰਾ ਹੁੰਦਾ ਹੈ ਜ਼ਿੰਦਗੀ ਵਿੱਚ ਕੱਲ ਕੁੜੇ l
ਨਸ਼ਿਆਂ  ਤੋਂ  ਬਿਨਾਂ  ਹੈ  ਜ਼ਿੰਦਗੀ ਕੱਟੀ,
ਕਈਆਂ ਨੂੰ ਇਸੇ  ਗੱਲ ਦਾ  ਸੱਲ  ਕੁੜੇ l
ਪਾਣੀ’ਚ  ਬਿਨਾਂ ਸੋਚੇ  ਨਾ ਵੜ੍ਹ ਜਾਈਏ,
ਡੂੰਘਾਈ  ਦੇ  ਨਾਲ ਪਰਖੀਏ ਤੱਲ ਕੁੜੇ l
ਹਰ  ਸਾਲ  ਨਵੇਂ  ਦਰਖਤ  ਲਗਾ  ਲਵਾਂ,
ਔਖੇ ਸ਼ੁੱਧ ਮਿਲਦੇ ਨੇ  ਹਵਾ ਤੇ ਜਲ ਕੁੜੇ l
ਮਿਹਨਤ ਕਰਕੇ  ਸਭ ਕੁੱਝ  ਮਿਲ  ਜਾਂਦਾ,
ਦੂਜਿਆਂ ਦਾ ਨਾ ਬਹਿ ਜਾਈਏ ਮੱਲ ਕੁੜੇ l
ਦੁਨੀਆਂ ਮਗਰ ਨਹੀਂ ਹਰ ਵੇਲੇ  ਲੱਗੀਦਾ,
ਵਕਤ  ਮਿਲਣ  ਤੇ  ਲਾਹ ਲੈਂਦੇ  ਚੰਮ ਕੁੜੇ l
ਜ਼ਿੰਦਗੀ’ਚ ਬਹੁਤੇ  ਕਾਹਲੇ ਨਹੀਂ ਪਈਦਾ,
ਫੁੱਲ  ਲੱਗਣ  ਪਹਿਲਾਂ  ਫਿਰ  ਫਲ  ਕੁੜੇ l
ਹੋਣ ਮਾਂ ਬਾਪ ਜੇ ਜਿਉਂਦੇ ਸੇਵਾ  ਕਰ ਲਈਏ,
ਰੱਬ ਨਾ ਬਹੁੜੇ ਕਿਤੇ ਬਹੁੜ੍ਹਦੇ ਮਾਂ ਬਾਪ ਕੁੜੇ l
ਅਵਤਾਰ ਜੋ ਵੰਡਿਆ  ਉਹੀ ਵਾਪਿਸ ਮਿਲਦਾ,
ਖੁਰਦਪੁਰੀਏ ਦੀ ਗੱਲ’ਚ ਰਤਾ ਨਾ ਵਲ ਕੁੜੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
Previous articleਜੀਵਨ ਜੋਤ ਸਹਿਤ ਸਭਾ ਸਾਹਨੇਵਾਲ ਦਾ ਦੂਜਾ ਸਲਾਨਾ ਸਮਾਗਮ ਹੋਇਆ, ਸਮਾਗਮ ਵਿੱਚ ਆਏ ਸਾਰੇ ਹੀ ਸਾਹਿਤਕਾਰਾਂ ਦਾ ਧੰਨਵਾਦ- ਜਤਿੰਦਰ ਕੌਰ ਸੰਧੂ
Next article*ਸ਼ਹਾਦਤਾਂ ਨੂੰ ਨਮਨ*