ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਵੱਖ ਵੱਖ ਸ਼ਾਨਾਂ ਮਤੀ ਸਟੇਜਾਂ ਤੇ ਆਪਣੀ ਜ਼ਬਰਦਸਤ ਸਟੇਜ ਪਰਫਾਰਮੈਂਸ ਦੇਣ ਵਾਲੀ ਸੁਰੀਲੀ ਸੁਰ ਦਾ ਸਿਰਨਾਵਾਂ ਗਾਇਕਾ ਮਨਜਿੰਦਰ ਮਨੀ ਆਪਣੇ ਨਵੇਂ ਮਿਸ਼ਨਰੀ ਗੀਤ “ਹੋਕਾ” ਨਾਲ ਸੰਗਤ ਦੇ ਵਿੱਚ ਇਸ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰੂਬਰੂ ਹੋ ਰਹੀ ਹੈ। ਆਰ ਜੇ ਬੀਟਸ ਕੰਪਨੀ ਅਮਰੀਕਾ ਦੀ ਤਰਫੋਂ ਪ੍ਰੋਡਿਊਸਰ ਰਾਮ ਭੋਗਪੁਰੀਆ ਦੀ ਅਗਵਾਈ ਹੇਠ ਇਸ ਟਰੈਕ ਨੂੰ ਲਾਂਚ ਕੀਤਾ ਗਿਆ ਹੈ। ਇਸ ਸਬੰਧੀ ਗਾਇਕਾ ਮਨਜਿੰਦਰ ਮਨੀ ਨੇ ਕਿਹਾ ਕਿ ਉਹ ਇਸ ਗੀਤ ਨੂੰ ਗਾ ਕੇ ਬੇਹੱਦ ਸੰਤੁਸ਼ਟ ਹੈ ਇਸ ਗੀਤ ਨੂੰ ਮਿਸ਼ਨਰੀ ਕਲਮ ਰੱਤੂ ਰੰਧਾਵਾ ਨੇ ਬਹੁਤ ਹੀ ਸੰਜੀਦਾ ਅੰਦਾਜ ਵਿੱਚ ਕਲਮਬੱਧ ਕੀਤਾ ਹੈ। ਵੀਡੀਓ ਡਾਇਰੈਕਟਰ ਦੀ ਭੂਮਿਕਾ ਬਾਬਾ ਕਮਲ ਨੇ ਨਿਭਾਈ ਹੈ। ਮਿਊਜ਼ਿਕ ਰੋਹਿਤ ਕੁਮਾਰ ਬੌਬੀ ਦਾ ਹੈ। ਸਮੁੱਚੀ ਟੀਮ ਇਸ ਟਰੈਕ ਨੂੰ ਲਾਂਚ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹੈ। ਅੰਮ੍ਰਿਤ ਪਵਾਰ, ਕੁਲਦੀਪ ਚੁੰਬਰ ਸਮੇਤ ਕਈ ਹੋਰ ਸੱਜਣ ਆਰ ਜੇ ਬੀਟਸ ਕੰਪਨੀ ਦਾ ਸਹਿਯੋਗ ਕਰਕੇ ਇਸ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰ ਰਹੇ ਹਨ ।ਰਾਮ ਭੋਗਪੁਰੀਆ ਪ੍ਰੋਡਿਊਸਰ ਇਸ ਟਰੈਕ ਨੂੰ ਲਾਂਚ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਿਤ ਕਰ ਰਹੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj