(ਸਮਾਜ ਵੀਕਲੀ)
ਉੱਠ ਨੀਂਦ ਸੇ ਜਾਗ ਤੂੰ ਕਾਫ਼ਲਾ,
ਕਿਉਂ ਗਾਫ਼ਲ ਬਣਕੇ ਸੋ ਰਿਹਾ।
ਕਰ ਹੋਸ਼ ਟਿਕਾਣੇ ਆਪਣੀ,
ਤੱਕ ਖ਼ਲਕਤ ਵਿੱਚ ਜੋ ਹੋ ਰਿਹਾ।।
ਅਸਲੀ ਪੂੰਜੀ ਗਵਾ ਤੂੰ ਬੈਠਾ,
ਜੋ ਸੀ ਲੈ ਕੇ ਆਇਆ।
ਨਾ ਕੋਈ ਹੱਥੀਂ ਨੇਕੀ ਕੀਤੀ,
ਸਗੋਂ ਤੂੰ ਬਦ ਕਮਾਇਆ।।
ਜੀਵਨ ਦੇ ਹਰ ਮੋੜ ਦੇ ਉੱਤੇ,
ਹੱਥੀਂ ਕੰਢੇ ਬੋ ਰਿਹਾ।।
ਕਰ ਹੋਸ਼ ਟਿਕਾਣੇ ਆਪਣੀ………
ਸਭ ਜੱਗ ਝੂਠਾ,
ਝੂਠੇ ਵਾਅਦੇ,ਝੂਠੀ ਸ਼ਾਕਾਹਾਰੀ।
ਕਿਸੇ ਨਾਮ ਦੇ ਬੰਦਾ ਤੱਕਿਆ,
ਧਰਮ ਦੁਆਰੇ ਰੋ ਰਿਹਾ।
ਕਰ ਹੋਸ਼ ਟਿਕਾਣੇ ਆਪਣੀ……..
ਜਿਹੜਾ ਕਾਰਜ ਤੈਂ ਸੀ ਕਰਨਾ,
ਉਸ ਨੂੰ ਮੰਨੋ ਭੁਲਾਇਆ।
ਪੈ ਕੇ ਵਿਸ਼ੇ ਵਿਕਾਰਾਂ ਅੰਦਰ,
ਆਪਣਾ ਆਪ ਗਵਾਇਆ।
ਐਬਾਂ ਦੇ ਹਰ ਮਟਕੇ ਅੰਦਰ,
ਆਪਣੇ ਆਪ ਨੂੰ ਧੋ ਰਿਹਾ।
ਕਰ ਹੋਸ਼ ਟਿਕਾਣੇ ਆਪਣੀ……..
ਗਫ਼ਲਤ ਛੱਡ ਪੀ ਨਾਮ ਪਿਆਲਾ,
ਜੇ ਭਵ ਸਾਗਰ ਨੂੰ ਤਰਨਾ।
ਅੰਮ੍ਰਿਤ ਵੇਲੇ ਉੱਠ ਕੇ ਬੰਦਿਆ,
ਮੁੱਖੋਂ ਸਿਮਰਨ ਕਰਨਾ।।
ਛੱਡ ਸੋਨੀਲੇ ਦੁਨੀਆਂ ਦਾਰੀ,
ਕਿਉਂ ਝੂਠ ਦੀ ਤੱਕੜੀ ਤੋਲ ਰਿਹਾ।
ਕਰ ਹੋਸ਼ ਟਿਕਾਣੇ ਆਪਣੀ,
ਤੱਕ ਖਲਕਤ ਵਿਚ ਜੋ ਹੋ ਰਿਹਾ।।
ਸੋਹਣ ਸਿੰਘ ਸੋਨੀਲਾ
222 ਏ,ਕੋਟ ਰਾਮਦਾਸ,
ਚੁਗਿੱਟੀ ਬਾਈ ਪਾਸ
ਜਲੰਧਰ
ਮੋ 9015891755
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly