HOME ਜਗੋ ਤੇਹਰਵੀਂ – ਅਸੀਂ ਤਾਂ ਬਾਈ ਦਰੀਆਂ ਝਾੜਣ ਜੋਗੇ ਰਹਿ ਗਏ...

ਜਗੋ ਤੇਹਰਵੀਂ – ਅਸੀਂ ਤਾਂ ਬਾਈ ਦਰੀਆਂ ਝਾੜਣ ਜੋਗੇ ਰਹਿ ਗਏ , ( ਵਿਅੰਗ)

ਪੱਤਰਕਾਰ ਹਰਜਿੰਦਰ ਸਿੰਘ ਚੰਦੀ

  (ਸਮਾਜ ਵੀਕਲੀ)  ਸਿਆਸਤ ਦਾ ਨਸ਼ਾ ਵੀ ਅਵੱਲਾ ਹੁੰਦਾ ਬਾਈ , ਇਹ ਸ਼ਰਾਬ ਤੇ ਅਫੀਮ ਤਾਂ ਇਕ ਪਾਸੇ ਚਿੱਟੇ ਦੇ ਨਸ਼ੇ ਨਾਲੋ ਵੀ ਮਾੜਾ, ਰੱਬ ਇਹ ਨਸ਼ਾ ਤਾਂ ਕਿਸੇ ਵੈਰੀ ਨੂੰ ਨਾ ਲਾਵੇ, ਕਿਸੇ ਸ਼ਾਇਰ ਨੇ ਬੜਾ ਖੂਬਸੂਰਤ ਲਿਖਿਆ ਸੀ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੋਖੇ ਨੀ, ਸਚਮੁੱਚ ਸੱਜਣ ਇਕ ਵਾਰ ਦਿਲ ਵਿਚ ਵਸ ਜਾਣ ਫਿਰ ਕੱਢਣ ਨੂੰ ਜੀ ਨਹੀਂ ਕਰਦਾ। ਪਰ ਜੇ ਚੰਗ਼ਾ ਮੁਲ ਮਿਲ ਜਾਵੇ ਤਾਂ ਯਾਰ ਵੀ ਗ਼ਦਾਰ ਬਣਨ ਨੂੰ ਟਾਇਮ ਨੀ ਲਾਉਦੇ ਸੱਚ ਹੀ ਕਿਹਾ ਸਾਨੂੰ ਆਪਣਿਆ ਤੋਂ ਖਤਰਾ ਹੈ ਗੈਰਾਂ ਤੇ ਸ਼ਿਕਵਾ ਕਿਓਂ ਕਰੀਏ? ਜਾ ਹਮੇ ਤੋਂ ਅਪਣੋ ਨੇ ਲੂਟਾ ਗੈਰੋਂ ਮੈਂ ਕਹਾਂ ਦਮ ਥਾਂ ਖੈਰ ਇਤਿਹਾਸ ਗਵਾਹ ਹੈ ਜਦੋਂ ਵੀ ਧੁਨੀ ਵਿਚ ਤੀਰ ਮਰਵਾਇਆ ਆਪਣਿਆਂ ਨੇ ਮਰਵਾਇਆ ਨਹੀਂ ਤਾਂ ਸਤ ਬਗਾਨੇ ਚੋ ਜੁਰਤ ਕਿਥੇ ਕਿ ਘਰ ਦੇ ਭੇਤੀ ਤੋਂ ਬਿਨਾਂ ਲੰਕਾ ਢਾਹ ਜਾਵੇ। ਉਂਝ ਸੰਸਾਰ ਵਿੱਚ ਬੰਦਾ ਹੀ ਬੰਦੇ ਦਾ ਦਾਰੂ ਹੈ ਸਾਰੇ ਮਾੜੇ ਨਹੀਂ ਹੁੰਦੇ ਪਰ ਸਾਰੇ ਚੰਗੇ ਵੀ ਨਹੀਂ ਹੁੰਦੇ? ਮੈਨੂੰ ਯਾਦ ਹੈ  ਮੇਰਾ ਪਰਮ ਮਿੱਤਰ ਝਿਰਮਲ ਵੀ ਇਕ ਰਾਜਨੀਤਕ ਪਾਰਟੀ ਵਿਚ  ਦਰੀਆਂ ਵਿਛਾਉਣ ਲਈ ਵਰਤਿਆ ਜਾਂਦਾ ਰਿਹਾ , ਉਹ ਬੜਾ ਆਕੜ ਕੇ ਤੁਰਦਾ ਪਾਰਟੀ ਦੇ ਅਹਿਮ ਲੀਡਰ ਉਸ ਨੂੰ ਹੱਥ ਮਿਲਾਉਂਦੇ ਤਾ ਉਹ ਫੁਲਿਆ ਨਾ ਸਮਾਉਂਦਾ ਧਰਤੀ ਤੇ ਉਸਦੇ ਪੱਬ ਨਾ ਲੱਗਦੇ, ਪਾਰਟੀ ਲਈ ਹੱਕੀ ਨਾਹਰੇ ਲਾਉਂਦਾ ਤਾਂ ਉਂਚੀ ਅਵਾਜ਼ ਨਾਲ  ਅਸਮਾਨ ਗੂੰਜਣ ਲਾ ਦਿੰਦਾਂ, ਅੱਗੇ ਹੋ ਕੇ ਮੀਟਿੰਗਾਂ ਕਰਵਾਉਂਦਾ, ਸਾਰੀ ਦਿਹਾੜੀ ਭੁੱਖਣ ਭਾਣਾ ਨਾ ਧੁੱਪ ਦੇਖਦਾ ਨਾ ਛਾਂ ਭੱਜਾ ਫਿਰਦਾ ਜੇਬ ਤੇ ਪਾਰਟੀ ਦਾ ਬਿੱਲਾ ਤੇ ਹਥ ਵਿਚ ਪਾਰਟੀ ਦਾ ਝੰਡਾ ਫੜੀ ਫਿਰਦਾ ਪੂਰਾ ਵਫ਼ਾਦਾਰ ਸਿਪਾਹੀ ਸੀ ਝਿਰਮਲ,  ਉਹ ਮੇਰੇ ਕੋਲ ਉਦੋਂ ਆਉਂਦਾ ਜਦੋਂ ਕਿਤੇ ਮੈਂ ਉਸਦੀ ਪਾਰਟੀ ਦੀ ਖਬਰ ਲਿਖ ਰਿਹਾ ਹੁੰਦਾ ਉਸ ਦੀ ਇਕੋ ਖਾਹਸ਼ ਹੁੰਦੀ ਚੰਦੀ ਸਾਹਬ ਮੇਰਾ ਨਾਂ ਖਬਰ ਵਿੱਚ ਜ਼ਰੂਰ ਪਾ ਦੇਵੀ , ਪਾਰਟੀ ਵਿਚ ਬਹੁਤੇ ਆਮ ਲੋਕ ਉਹ ਹੁੰਦੇ ਜਿਨਾ ਦੀ ਸੋਚ ਸੀ ਕਿ ਪਹਿਲਿਆਂ ਨੇ ਸਾਡੇ ਲਈ ਕੁਝ ਨਹੀਂ ਕੀਤਾ,ਸਾਨੂੰ ਬੜਾ ਲੁਟਿਆ ਸਾਡੇ ਹੱਕਾਂ ਤੇ ਡਾਕੇ ਮਾਰੇ ਹਨ ਉਹ ਸੋਚਦੇ ਅਸੀਂ ਇਨਕਲਾਬ ਲਿਆਵਾਂਗੇ, ਇਨ੍ਹਾਂ ਵਿਚ ਬਹੁਤੇ ਪਿੰਡਾਂ ਦੇ ਉਹ ਆਮ ਗਰੀਬ ਲੋਕ ਵੀ ਹੁੰਦੇ ਜੋਂ ਅਨਪੜ੍ਹ ਹੋਣ ਕਰਕੇ ਇਨਕਲਾਬ ਦਾ ਮਤਲਬ ਵੀ ਨਹੀਂ ਜਾਣਦੇ ਸਨ ਪਰ ਉਹ ਪੂਰੇ ਜੋਸ਼ ਤੇ ਪੂਰੇ ਜਨੂੰਨ ਨਾਲ ਪਾਰਟੀ ਦੀ ਵਕਾਲਤ ਕਰਦੇ ਅਤੇ ਪਾਰਟੀ ਵੱਲੋਂ ਆਮ ਲੋਕਾਂ ਲਈ ਕੀਤੇ ਕੰਮਾਂ ਨੂੰ ਇਸ ਤਰ੍ਹਾਂ ਗਣ ਗਣਉਦੇ ਜਿਵੇਂ ਸ਼ਾਮੋ ਦਾ ਤੋਤਾ ਰਟੇ ਹੋਏ ਸ਼ਬਦ ਗੁਣ ਗਣੋਦਾ ਸੀ।  ਵਿਚਾਰੇ ਝਿਰਮਲ  ਤੇ ਇਨ੍ਹਾਂ ਗਰੀਬ ਮਜ਼ਦੂਰ ਬੇ ਵੱਸ ਬੇ ਸਹਾਰਾ ਆਮ ਲੋਕਾਂ ਨੂੰ ਕੀ ਪਤਾ ਸੀ ਕਿ ਸਾਡੀਆਂ ਵੋਟਾਂ ਤੋਂ ਬਾਅਦ ਸਤਾ ਵਿੱਚ ਆਏ ਇਹ ਲੋਕ ਹੁਣ ਆਮ ਨਹੀਂ ਖਾਸ ਹੋ ਗਏ ਸਨ । ਉਨ੍ਹਾਂ ਵੱਲੋਂ ਹੁਣ ਕਈ ਝਿਲਮਿਲਾ ਨੂੰ ਪਾਸੇ ਕਰਕੇ ਆਪਣੇ ਚਹੇਤਿਆਂ ਨੂੰ ਅਹੁਦੇ ਵੰਡਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ। ਅਹੁਦੇ ਵੰਡਣ ਲਈ ਕਾਬਲੀਅਤ ਨਹੀ ਕਮਾਈ ਦੇਖੀ ਜਾਣ ਲੱਗੀ,ਬਹੁਤ ਸਾਰੇ ਵਰਕਰ ਦਰੀਆਂ ਝਾੜਣ ਵਾਲੇ ਦਰੀਆਂ ਝਾੜਣ ਜੋਗੇ ਰਹਿ ਗਏ ਸਨ। ਪਰ ਆਮ ਲੋਕਾਂ ਤੋਂ ਵੋਟਾਂ ਲੈਣ ਵਾਲੇ ਵੀ ਹੁਣ ਅਹੁਦੇ ਖਾਸ ਲੋਕਾਂ ਨੂੰ ਦੇਣ ਵਿਚ ਮਸ਼ਰੂਫ ਸਨ। ਅਲੱਗ ਅਲੱਗ ਖਿਤਿਆਂ ਦਾ ਲੈਣ ਦੇਣ ਵੀ ਖਾਸਮ ਖਾਸ ਰਾਹੀਂ ਹੋਣ ਲਖਾ ਸੁਖ ਸਹੂਲਤਾਂ ਵੀ ਖਾਸ ਲੋਕਾਂ ਤੱਕ ਸੀਮਤ ਰਹਿ ਗਈਆ। ਸੁਣਵਾਈ ਵੀ ਖਾਸ ਲੋਕਾਂ ਦੀ ਹੋਣ ਲਗੀ, ਥਾਣੇ ਦਫਤਰ ਕਚਿਹਰੀ, ਕੋਟ, ਵਿਚ ਝਿਰਮਲ ਨੂੰ ਕੋਈ ਨਾ ਪੁੱਛਦਾ ਲੋਕ ਝਿਰਮਲ ਨੂੰ ਮਖੋਲਾਂ ਕਰਨ ਲਗੇ ਕੋਈ ਚੇਅਰਮੈਨ ਆਖਦਾ , ਕੋਈ ਪ੍ਰਧਾਨ ਤੇ ਕੋਈ ਲੀਡਰਾਂ ਕਹਿ ਕੇ ਚਿੜਾਉਂਦਾ ਹੁਣ ਝਿਰਮਲ ਨੂੰ ਪਤਾ ਲੱਗਿਆ ਕਿ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਰਤਿਆ ਗਿਆ।  ਮੈਂ ਇਕ ਦਿਨ ਪਾਰਟੀ ਦੀ ਖ਼ਬਰ ਲਿਖ ਰਿਹਾ ਸੀ ਕਿ ਅਚਾਨਕ ਝਿਰਮਲ ਆ ਗਿਆ ਮੈਂ ਕਿਹਾ ਸੁਣਾ ਕਿਵੇਂ ਆ , ਉਹ ਚੁੱਪ ਰਿਹਾ, ਮੈਂ ਫਿਰ ਬੋਲਿਆ ਹਾਂ ਸੱਚ ਤੇਰਾ ਨਾਂ ਖਬਰ ਵਿੱਚ ਲਿਖਣਾ ਭੁੱਲ ਗਿਆ ਸੀ ਲਿਆ ਪਹਿਲਾਂ ਤੇਰਾ ਨਾਂ ਪਾ ਦਿਆ, ਅੱਗੋ ਝਿਰਮਲ ਬੋਲਿਆ ਨਾ ਚੰਦੀ ਸਾਹਬ ਮੇਰਾ ਨਾਂ ਅੱਜ ਖਬਰ ਵਿੱਚ ਨਾ ਪਾਈ ਮੈਂ ਵਰਤਿਆ ਗਿਆ, ਮੇਰੇ ਵਰਗੇ ਖਰੇ ਕਿਨੇ ਝਿਰਮਲ ਵਰਤੇ ਗਏ ਯਾਰ ਅਸੀਂ ਤਾਂ ਵੋਟਾਂ ਮੰਗਣ ਤੇ ਪਵਾਉਣ ਜੋਗੇ ਰਹਿ ਗਏ ਸਾਡੇ ਨਾਲ ਤਾਂ ਜਗੋ ਤੇਹਰਵੀਂ ਹੋਈ ਅਸੀਂ ਤਾਂ ਬਾਈ ਦਰੀਆਂ ਝਾੜਨ ਜੋਗੇ ਰਹਿ ਗਏ ਤੇ ਵਿਛੀਆਂ ਵਿਛਾਈਆਂ ਤੇ ਸਾਡੀ ਹਾਈਕਮਾਂਡ ਨੇ ਆਪਣੇ ਚਹੇਤੇ ਤੇ ਖਾਸ ਮਖਾਸ ਬਿਠਾ ਦਿੱਤੇ, ਨਾ ਮੇਰਾ ਵੀਰ ਨਾ ਮੇਰਾ ਨਾਮ ਇਸ ਪਾਰਟੀ ਦੀ ਖ਼ਬਰ ਵਿਚ ਨਾ ਪਾਈ। ਕਾਸ਼ ਹਾਈਕਮਾਂਡ ਇਸ ਬਾਰੇ ਕੁਝ ਸੋਚਦੀ।

ਹਰਜਿੰਦਰ ਸਿੰਘ ਚੰਦੀ ਮਹਿਤਪੁਰ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ
Next articleਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਕਨਵੈਨਸ਼ਨ