(ਸਮਾਜ ਵੀਕਲੀ)
ਅਮੁੱਕ ਬਿੱਖੜੇ ਰਾਹਾਂ ਤੇ ਮੁਸਾਫ਼ਿਰ ਬਣਕੇ ਤੁਰ ਰਿਹਾਂ।
ਮੰਜਿਲ ਦੀ ਉਡੀਕ ਵਿੱਚ ਹਰ ਔਂਕੜ ਨਾਲ ਜੁੜ ਰਿਹਾਂ।
ਹਰ ਸਿਤਮ ਮੈਂ ਝੱਖੜਾਂ ਦਾ ਹੰਢਾਇਆ ਬੇਪਰਵਾਹ ਹੋਕੇ।
ਮਜਬੂਰੀਆਂ , ਦੁਸ਼ਵਾਰੀਆਂ ਦੇ ਨਾਲ ਜੂਝਿਆ ਸਾਹੋ ਸਾਹ ਹੋਕੇ।
ਲੱਤਾਂ ਖਿੱਚੀਆਂ ਆਪਣਿਆਂ ਨੇ ਤੇ ਟੋਏ ਪੁੱਟੇ ਯਾਰਾਂ ਨੇ ।
ਡੇਗਣੇ ਨੂੰ ਜ਼ੋਰ ਲਾਇਆ ਬੜਾ ਮੇਰੇ ਹੀ ਪਹਿਰੇਦਾਰਾਂ ਨੇ ।
ਕਈ ਬਹਾਨੇ ਲਾ ਕੇ ਮੈਨੂੰ ਸਫ਼ਰ ਚ ਕੱਲਾ ਛੱਡ ਤੁਰੇ ।
ਕਈ ਤਾਂ ਛੁਰੀਆਂ ਲੇ ਕੇ ਚੱਲੇ ਕਈ ਕਰਕੇ ਰਾਹ ਅੱਡ ਤੁਰੇ।
ਕਰ ਇਰਾਦੇ ਪੱਥਰ ਮੈਂ ਵੀ ਪੱਥਰਾਂ ਦੇ ਨਾਲ ਖਹਿੰਦਾ ਹਾਂ।
ਖੁਦ ਹੀ ਖੁਦ ਨੂੰ ਹੌਂਸਲਾ ਦੇਵਾਂ ਜਦ ਵੀ ਡਿੱਗਦਾ ਢਹਿੰਦਾ ਹਾਂ।
ਦੀਪ ਸੈਂਪਲਾ ਬੁਜ਼ਦਿਲ ਨਹੀਂ ਦਿੱਕਤਾਂ ਤੋਂ ਜਹਿੜਾ ਹਾਰ ਜਾਊ।
ਮੰਜਿਲ ਪੈਰ ਚੂੰਮੇਗੀ ਇੱਕ ਦਿਨ ਕਿਸਮਤ ਵੀ ਨਿਖਾਰ ਜਾਊ।
ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ।
6283087924