ਦਿਲ ਦੀ ਦਿਲ ਵਿੱਚ ਰਹਿ ਜਾਂਦੀ ਏ, ਇੱਥੋਂ ਉੱਥੇ ਤੀਕ ਨਹੀਂ ਜਾਂਦੀ।
ਕਿੰਨੀਆਂ ਗੱਲਾਂ ਸੋਚ ਲੈਂਦਾਂ ਹਾਂ, ਕਿੰਨੀਆਂ ਅੰਦਰ ਬੋਚ ਲੈਂਦਾ ਹਾਂ,
ਦੱਸਾਂ ਵੀ ਤਾਂ ਕਿਹਨੂੰ ਦੱਸਾਂ,ਗੱਲ ਉਹ ਹਿਰਦੇ ਤੀਕ ਨਹੀਂ ਜਾਂਦੀ।
ਗੱਲਾਂ ਵੱਡੀਆਂ,ਛੋਟੇ ਪਾਂਧੀ,ਸਮਝ ਕਿਸੇ ਦੇ ਨਾਹੀਂ ਆਉਂਦੀ,
ਅੰਦਰ ਬਸ ਸਮੋਈ ਬੈਠਾਂ, ਗੱਲ ਇਹ ਘਰਦਿਆ ਤੀਕ ਨਹੀਂ ਜਾਂਦੀ।
ਥੋਡੇ ਬਾਜ ਨਿਮਾਣੀ ਜ਼ਿੰਦਗੀ, ਕੱਲ੍ਹਿਆਂ ਹੀ ਲੰਘ ਜਾਣੀ ਜ਼ਿੰਦਗੀ,
ਭਰਿਆ ਘਰ ਵੀ ਖਾਲੀ ਜਾਪੇ, ਦਿਲ ਚੋਂ ਇਹੋ ਚੀਸ਼ ਨਹੀਂ ਜਾਂਦੀ।
ਰੋਜ ਹੀ ਚੇਤੇ ਆ ਜਾਂਦੇ ਨੇ , ਦੁੱਖ ਲੰਬੇਰੇ ਬਾਤਾਂ ਉਹੀ,
ਮੱਥੇ ਦੀ ਜੋ ਧੁਰੋਂ ਲਿਖਾਈ, ਕੋਸ਼ਿਸ਼ ਕਰੀਏ ਲੀਖ ਨਹੀਂ ਜਾਂਦੀ।
ਵਿੱਚ ਚੌਗਿਰਦੇ ਨਜ਼ਰਾਂ ਲੱਭਣ, ਯਾਦਾਂ ਕੋਈ ਰਾਹ ਨਾ ਛੱਡਣ,
ਆਖ਼ਰ ਹਾਰ ਕੇ ਬਹਿ ਜਾਂਦਾ ਹਾਂ, ਹਾਰ ਵੀ ਜਿੱਤਾਂ ਤੀਕ ਨਹੀਂ ਜਾਂਦੀ।
ਉਹੀ ਦਿਨ ਤੇ ਰਾਤਾਂ ਉਹੀ, ਭੁੱਲੀਏ ਵੀ ਕੀ ਬਾਂਤਾਂ ਉਹੀ,
ਪਤਾ ਏ ਕੁਝ ਵੀ ਆਉਣਾ ਨਾਹੀਂ, ਬਾਪੂ ਤੇਰੀ ਉਡੀਕ ਨਹੀਂ ਜਾਂਦੀ।
ਸੁਪਨੇ ਮੌਹਰਾ ਪੀਣ ਨਹੀਂ ਦਿੰਦੇ, ਪਲ ਕੁਝ ਐਸੇ ਜੀਣ ਨਹੀਂ ਦਿੰਦੇ,
ਸੰਦੀਪ ਇਹ ਫਿੱਕੀ ਜ਼ਿੰਦਗੀ ਜਾਪੇ, ਹੁਣ ਇਹ ਤਿੱਤਲੀ ਫੁੱਲਾਂ ਤੀਕ ਨਹੀਂ ਜਾਂਦੀ ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly