ਵਡਾਲਾ ਖੁਰਦ ‘ਚ ਲਗਾਏ ਛਾਂ ਦਾਰ ਅਤੇ ਫਲਦਾਰ ਪੌਦੇ, ਵਾਤਾਵਰਨ ਦੀ ਸੰਭਾਲ ਲਈ ਹਰ ਮਨੁੱਖ 40 ਪੌਦੇ ਲਗਾਵੇ – ਅਟਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਮਾਜ ਸੇਵੀ ਸੰਸਥਾ ਬੀਸੀਐਸ ਸੰਸਥਾ ਵੱਲੋ ਵਾਤਾਵਰਨ ਸੁਰੱਖਿਆ ਲਈ ਪੌਦੇ ਲਗਾਉਣ ਦੀ ਪ੍ਰਕ੍ਰਿਆ ਲਗਾਤਾਰ ਜਾਰੀ ਹੈ।
ਏਸੇ ਕੜ੍ਹੀ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਵਡਾਲਾ ਖੁਰਦ ਅਤੇ ਫਿਆਲੀ ‘ਚ ਬੀਸੀਐਸ ਸੰਸਥਾ ਦੇ ਚੇਅਰਮੈਨ ਮੇਹਰ ਚੰਦ ਅਤੇ ਭੁਪਿੰਦਰ ਕੌਰ ਸਰਪੰਚ ਵਡਾਲਾ ਖੁਰਦ ਦੀ ਅਗਵਾਈ ਹੇਠ ਅੰਬ,ਅਮਰੂਦ,ਚੀਕੂ,ਪਿੱਪਲ, ਨਿੰਮ,ਆਲੂ ਬੁਖਾਰਾ ਆਦਿ ਛਾਂ ਦਾਰ ਅਤੇ ਫਲਦਾਰ ਪੌਦੇ ਲਗਾਏ।
ਇਸ ਮੌਕੇ ਤੇ ਬੋਲਦਿਆਂ ਬੀਸੀਐਸ ਸੰਸਥਾ ਦੇ ਮੁਖੀ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਰਤੀ ਉਪਰ ਦਰਖਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੰਸਥਾ ਵਲੋ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਕਿ ਇਕ ਬੰਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਾਤਾਵਰਨ ਦੀ ਸੰਭਾਲ ਲਈ ਹਰ ਮਨੁੱਖ 40 ਤੋ ਦਰਖਤ ਖਾ ਜਾਂਦਾ ਹੈ ਅਤੇ ਜਾਣ ਲੱਗਾ ਵੀ ਇੱਕ ਡੇਢ ਲੈ ਜਾਂਦਾ ਹੈ। ਉਹ ਲਗਾਉਂਦਾ ਕਿੰਨੇ ਹੈ ਇਸ ਦਾ ਅੰਦਾਜਾ ਅਸੀਂ ਸਹਿਜੇ ਲਗਾ ਸਕਦੇ ਹਾਂ।
ਉਨ੍ਹਾਂ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਹਿੱਸੇ ਆਉਂਦੇ 40 ਪੌਦੇ ਜਰੂਰ ਲਗਾਉਣ।
ਬੀਸੀਐਸ ਸੰਸਥਾ ਦੇ ਚੇਅਰਮੈਨ ਮੇਹਰ ਚੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੀ ਮੁਹਿੰਮ ਦਾ ਹਿੱਸਾ ਬਣਨ ਤੇ ਧਰਤੀ ਉਪਰ ਦਰਖਤਾਂ ਦੀ ਗਿਣਤੀ ਵਧਾਉਣ।
ਭੁਪਿੰਦਰ ਕੌਰ ਸਰਪੰਚ ਵਡਾਲਾ ਖੁਰਦ ਅਤੇ ਵਾਤਾਵਰਨ ਪ੍ਰੇਮੀ ਸਤਪਾਲ ਸਿੰਘ ਸਾਬਕਾ ਸੈਨਿਕ ਨੇ ਸੰਸਥਾ ਬੀਸੀਐਸ ਦੀ ਸਮੁੱਚੀ ਟੀਮ ਦਾ ਪਿੰਡ ਵਿੱਚ ਪੌਦੇ ਲਗਾਉਣ ਲਈ ਧੰਨਵਾਦ ਕੀਤਾ ਅਤੇ ਲਗਾਏ ਗਏ ਪੌਦਿਆਂ ਦੀ ਮੁਕੰਮਲ ਦੇਖਭਾਲ ਦਾ ਜਿੰਮਾ ਲਿਆ। ਇਸ ਕਾਰਜ ਵਿੱਚ ਜਸਪਾਲ ਸਿੰਘ ਚੌਹਾਨ, ਜਸਵਿੰਦਰ ਸਿੰਘ,ਭਾਨੂੰ ਪ੍ਰਤਾਪ ਸਿੰਘ ਚੌਹਾਨ,ਅਰੁਨ ਵੀਰ ਅਟਵਾਲ,ਕਾਰਤਿਕ, ਭੁਪਿੰਦਰ ਸਿੰਘ ਭੂਪੀ, ਗੁਰਦੇਵ ਸਿੰਘ ਆਦਿ ਭਰਪੂਰ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleआषाढ़ी पूर्णिमा (गुरु पूर्णिमा) और उसका महत्व
Next articleਲਾਈਟ ਦੀ ਨਿਰਵਿਘਨ ਸਪਲਾਈ ਨਾ ਮਿਲਣ ਦੇ ਕਾਰਨ ਕਿਸਾਨਾਂ ਦਾ ਰੋਸ ਪ੍ਰਦਰਸ਼ਨ,ਰੋਡ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਕੀਤਾ ਗਿਆ ਧਰਨਾ ਪ੍ਰਦਰਸ਼ਨ,ਨਹੀ ਪਹੁੰਚਿਆ ਕੋਈ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ