ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਮੈਡਮ ਸੀਮਾ ਅਰੋੜਾ ਦੀ ਯੋਗ ਅਗਵਾਈ ਵਿੱਚ ਅੱਜ ਬੰਗਾ ਦੇ ਡਿੰਪੀ ਰੈਸਟੋਰੈਂਟ ਵਿਖੇ “ਤੀਆਂ ਦਾ ਤਿਉਹਾਰ” ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬੰਗਾ ਦੇ ਵੱਖ ਵੱਖ ਵਾਰਡਾਂ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਮੁਟਿਆਰਾਂ ਨੇ ਪੰਜਾਬੀ ਵੇਸ਼ ਭੂਸ਼ਾ ਵਿਚ ਸਜ ਕੇ ਭਾਗ ਲਿਆ। ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਮਿਸ ਪੰਜਾਬਣ ਅਮਨਦੀਪ ਅਰੋੜਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ। ਇਸ ਮੌਕੇ ਸੀਮਾ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੇ ਬਹੁਤ ਹੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੀਮਾ ਅਰੋੜਾ ਨੇ ਕਿਹਾ ਕਿ ਆਪਣੇ ਸਭਿਆਚਾਰ ਨੂੰ ਸੰਭਾਲਣ ਲਈ ਸਾਨੂੰ ਹਰ ਸਾਲ ਇਹੋ ਜਿਹੇ ਪ੍ਰੋਗਰਾਮ ਰਲ ਮਿਲ ਕੇ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਭਿਆਚਾਰ ਬਹੁਤ ਹੀ ਅਮੀਰ ਸਭਿਆਚਾਰ ਹੈ ਜੋ ਆਪਸੀ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਮੁਟਿਆਰਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਗੀਤ ਪੇਸ਼ ਕੀਤੇ। ਇਸ ਮੌਕੇ ਘੋੜੀਆਂ, ਬੋਲੀਆਂ, ਗਿੱਧਾ, ਭੰਗੜਾ, ਲੋਕ ਨਾਚ, ਕੁਰਸੀ ਗੇਮ, ਗੁਬਾਰਾ ਗੇਮ ਅਤੇ ਕੋਰਿਓਗ੍ਰਾਫੀਆਂ ਪੇਸ਼ ਕਰਕੇ ਖੂਬ ਮਨੋਰੰਜਨ ਕੀਤਾ। ਗਿੱਧੇ ਦੀ ਵਾਰੀ ਸਮੇਂ ਵਿਸ਼ੇਸ਼ ਮਹਿਮਾਨ ਅਮਨਦੀਪ ਅਰੋੜਾ, ਸੀਮਾ ਅਰੋੜਾ ਅਤੇ ਹੋਰ ਸਾਥਣਾਂ ਨੇ ਜਿੱਥੇ ਨੱਚ ਨੱਚ ਕੇ ਧਮਾਲਾਂ ਪਾਈਆਂ ਉੱਥੇ ਛੱਜ ਕੁੱਟ ਕੁੱਟ ਕੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੋਨੂੰ ਸੋਢੀ, ਨੇਹਾ ਬੱਗਾ, ਹਰਪ੍ਰੀਤ ਕੌਰ, ਸੀਮਾ ਅਰੋੜਾ, ਗੁਰਪ੍ਰੀਤ ਕੌਰ, ਕਸ਼ਿਸ਼ ਸੇਠੀ, ਅਰਚਨਾ, ਆਰਤੀ ਅਰੋੜਾ, ਦਿਪਾਂਸੀ਼, ਰਿਤਿਕਾ ਝੰਡੇਰਾਂ, ਪੱਲਵੀ ਜੰਡਿਆਲਾ ਆਦਿ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly