(ਸਮਾਜ ਵੀਕਲੀ)
ਵੋਟਾਂ ਦੇ ਦਿਨ ਆ ਗਏ ਨੇੜੇ,
ਸ਼ੁਰੂ ਹੋਗੇ ਰਾਜਨੀਤੀ ਦੇ ਗੇੜੇ,
ਹੁਣ ਤਾਂ ਸਭ ਨੇ ਆਉਣਾ ਨੇੜੇ,
ਜਦ ਜਿੱਤ ਗਏ ਫੇਰ ਦੇਖਣ ਨੂੰ,
ਤਰਸਾਂਗੇ ਜਿਹੜੇ ਮਾਰਦੇ ਸੀ ਗੇੜੇ,
ਸਾਡੀ ਗਲੀ ‘ ਚ ਪਾਣੀ ਭਰ ਜਾਂਦਾ,
ਹਰ ਬੰਦਾ ਮੋਢਿਆਂ ਤੇ ਜੁੱਤੀ ਚੁੱਕੀ ਜਾਂਦਾ,
ਮੋਟਸਾਈਕਲ ਤਾਂ ਕੀ ਕਾਰ ਨਾ ਲੰਘੇ,
ਸਰਦੀ ਵਿੱਚ ਲੰਘਦੇ ਵਿਚੋਂ ਪਾਣੀ ਠੰਡੇ,
ਹੁਣ ਇੱਕਠਾਂ ਵਿੱਚ ਚੱਲਣ ਠੰਡੇ,
ਕਦੋਂ ਆਉਣਗੇ ਓਹ ਦਿਨ ਜਦੋਂ,
ਕੋਈ ਸਮਾਜ ਦੀ ਸੱਚੀ ਤਰੱਕੀ ਲਈ,
ਇਮਾਨਦਾਰੀ ਨਾਲ ਗਰਾਂਟਾ ਵੰਡੇ,
ਜਦੋਂ ਮਿਲਣਾ ਹੋਵੇ ਵੱਡੇ ਬੰਦੇ ਨੂੰ,
ਪੰਜ ਪੰਜ ਘੰਟੇ ਬੈਠੇ ਰਹੀਏ,
ਕਈ ਵਾਰ ਤਾਂ ਓਥੋਂ ਖਾਲੀ ਹੱਥ ਮੁੜੀਏ,
ਹੁਣ ਤਾਂ ਬਹੁਤ ਲਗਦੇ ਨੇ ਗੇੜੇ,
ਵੋਟਾਂ ਦੇ ਦਿਨ ਆ ਗਏ ਨੇੜੇ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly