ਮੱਤਦਾਨ

ਜਗਦੀਪ ਸਿੰਘ ‘ਦੀਪ’

ਮੱਤਦਾਨ

(ਸਮਾਜ ਵੀਕਲੀ)-

ਚੋਣਾਂ ਦਾ ਹੈ ਬਿਗਲ ਵੱਜਿਆ,
ਚੋਣਾਂ ਦਾ ਜਾਰੀ ਹੋਇਆ ਫ਼ਰਮਾਨ ਓਏ ਲੋਕੋ।

ਕਮਰਾਂ ਕੱਸ ਹੋ ਜਾਓ ਤਿਆਰ,
ਪੰਜਾਂ ਸਾਲਾਂ ਤੋਂ ਆਏ ਫਿਰ ਇਮਤਿਹਾਨ ਓਏ ਲੋਕੋ।

ਸੱਲਣ ਲਈ ਸੀਨਾ ਜਨਤਾ ਦਾ ਨੇਤਾ ਜੀ ਵੀ,
ਤੀਰਾਂ ਨੂੰ ਚਾੜ੍ਹੀ ਬੈਠੇ ਨੇ ਪਾਨ ਓਏ ਲੋਕੋ।

ਸੋਚ ਸਮਝ ਕੇ ਲੀਡਰ ਚੁਣਨਾ,
ਗਲ਼ਤ ਹੱਥ ਫ਼ੜ੍ਹਾ ਨਾ ਦਿਉ ਕਮਾਨ ਓਏ ਲੋਕੋ।

ਰਾਸ਼ਨ – ਪਾਣੀ ਤੇ ਸ਼ਰਾਬਾਂ,
ਦੇਣ ਆਉਣਗੇ ਨਾਲ਼ ਕਈ ਹੋਰ ਸਮਾਨ ਓਏ ਲੋਕੋ।

ਭਵਿੱਖ ਬੱਚਿਆਂ ਦਾ ਦਾਅ ‘ਤੇ ਦਾ ਨਾ ਦੇਣਾ,
ਵੇਚ ਨਾ ਦਿਉ ਆਪਣਾ ਇਮਾਨ ਓਏ ਲੋਕੋ।

ਪਿਆਰ ਨਾਲ਼ ਰਹਿਣਾ ਸਿਖਾਉਂਦੇ ਸੱਭੇ
ਲੜਾਉਂਦੇ ਨਹੀਂ ਗੀਤਾਂ,ਗ੍ਰੰਥ, ਕੁਰਾਨ ਓਏ ਲੋਕੋ।

ਸਿਹਤ, ਸਿੱਖਿਆ, ਸੇਵਾਵਾਂ ਦੀ ਗੱਲ ਕਰਿਓ,
ਵੋਟ ਲੈਣ ਆਉਣਗੇ ਜਦ ਤੁਹਾਡੇ ਮਕਾਨ ਓਏ ਲੋਕੋ।

ਤੁਸੀਂ ਰੁਜ਼ਗਾਰ, ਮਹਿੰਗਾਈ ਤੇ ਅੜੇ ਰਹਿਓ,
ਉਹ ਆਉਣਗੇ ਮਸਲੇ ਹੋਰ ਭਟਕਾਣ ਓਏ ਲੋਕੋ।

ਇਸ ਵਾਰ ਵੀ ਗਲ਼ਤੀ ਕਰ ਜੇ ਬੈਠੇ,
ਤਾਹਨੇ ਮਾਰੂ ਇਹ ਕੁੱਲ ਜਹਾਨ ਓਏ ਲੋਕੋ।

ਘਰ ਬੈਠ ਤਮਾਸ਼ਾ ਦੇਖਦੇ ਰਹਿ ਨਾ ਜਾਣਾ,
ਕਰਨ ਜਾਇਓ ਜ਼ਰੂਰ ਮੱਤਦਾਨ ਓਏ ਲੋਕੋ।

ਲੁੱਟਣ-ਕੁੱਟਣ ਵਾਲਿਆਂ ਦੀ ਕਰ ਪਛਾਣ
ਝੂਠਾਂ ਦੀ ਹੁਣ ਕਰੀਏ ਬੰਦ ਦੁਕਾਨ ਓਏ ਲੋਕੋ।

ਮੁੱਢ ਕਦੀਮੋਂ ਚੱਲ ਰਹੀ ਜੋ,
ਬਦਲ ਦਿਓ ਜਬਰਾਂ ਦੀ ਦਾਸਤਾਨ ਓਏ ਲੋਕੋ।

ਪਾ ਵੋਟ ਫ਼ਰਜ਼ ਜ਼ਰੂਰ ਨਿਭਾਉਣਾ,
ਬਣਾਉਣਾ ਆਪਣਾ ਦੇਸ਼ ਮਹਾਨ ਓਏ ਲੋਕੋ।

ਜਗਦੀਪ ਸਿੰਘ ‘ਦੀਪ’
ਪਿੰਡ – ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 9876004714

Previous articleSAMAJ WEEKLY = 31/05/2024
Next articleਚੰਨੀ ਦਾ ਕੋਈ ਭਰੋਸਾ ਨਹੀਂ ਕਦੋਂ ਭਾਜਪਾ ’ਚ ਚਲੇ ਜਾਣ : ਐਡਵੋਕੇਟ ਬਲਵਿੰਦਰ ਕੁਮਾਰ