(ਸਮਾਜ ਵੀਕਲੀ)
ਜੰਗਲ ਦੇ ਵਿੱਚ ਵੋਟਾਂ ਆਈਆਂ
ਸ਼ੇਰ ਲੂੰਬੜੀ ਪਾਉਣ ਦੁਹਾਈਆਂ
ਇੱਕ ਇੱਕ ਲੋਈ ਦੇਵਾਂਗਾ ਸਭ ਨੂੰ
ਜਿਸਨੇ ਸ਼ੇਰ ਨੂੰ ਵੋਟਾਂ ਪਾਈਆਂ
ਦੋ ਦੋ ਲੋਈਆਂ ਮੈਂ ਵੀ ਦੇਵਾਂਗੀ
ਲੂਬੜੀ ਨੇ ਲਾ ਦਿੱਤੀਆਂ ਸਾਈਆਂ
ਖ਼ੁਸ਼ ਹੋ ਗਈਆਂ ਸੁਣ ਕੇ ਭੇਡਾਂ
ਵੋਟ ਦੇਣ ਦੀਆਂ ਕਸਮਾਂ ਖਾਈਆਂ
ਪੁੱਛਣ ਲੱਗਾ ਭੇਡ ਦਾ ਬੱਚਾ
ਲੋਈਆਂ ਇਨ੍ਹਾਂ ਕਿੱਥੋਂ ਮੰਗਵਾਈਆਂ
ਭੇਡ ਸੋਚ ਕੇ ਬੋਲੀ ਪੁੱਤ ਨੂੰ
ਲੋਈਆਂ ਨਾ ਏ ਕਿਤੋਂ ਵੀ ਆਈਆਂ
ਸਾਡੀ ਹੀ ੳਨ੍ਹ ਲਾਹ ਕੇ ਇਨ੍ਹਾਂ ਨੇ
ਸਾਡੇ ਹੀ ਨੇ ਗਲ ਵਿੱਚ ਪਾਈਆਂ
ਉਨ ਨਾਲ ਚਮੜਾ ਵੀ ਲਾਹੁੰਣਾ
ਪੁੱਤਰਾ ਇਨ੍ਹਾਂ ਲੀਡਰ ਕਸਾਈਆਂ
ਭੇਡਾਂ ਨੂੰ ਹੀ ਖਾਣ ਭੇੜੀਏ
ਨਾਲੇ ਖੇਡਣ ਫ਼ੜਨ ਫੜਾਈਆਂ
ਸਾਨੂੰ ਰੁੰਡ ਮੁੰਡ ਕਰਕੇ ਬਿੰਦਰਾਂ
ਸੋਣਗੇ ਲੈ ਕੇ ਗਰਮ ਰਜਾਈਆਂ
ਬਿੰਦਰ ਸਾਹਿਤ ਇਟਲੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly