ਵੋਟਾਂ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਪੰਜਾਂ ਸਾਲਾਂ ਪਿੱਛੋਂ ਆਵਣ ਵੋਟਾਂ,
ਗਲੀ ਗਲੀ ਫਿਰਾਵਣ ਵੋਟਾਂ।
ਕਿਸੇ ਨੂੰ ਭਾਅ ਜੀ,ਕਿਸੇ ਨੂੰ ਭੈਣ ਜੀ,
ਕਿਸੇ ਨੂੰ ਮਾਤਾ ਜੀ ਕਹਾਵਣ ਵੋਟਾਂ।
ਕਿਸੇ ਨੂੰ ਅਫੀਮ, ਕਿਸੇ ਨੂੰ ਦਾਰੂ,
ਕਿਸੇ ਨੂੰ ਨੋਟ ਦੁਆਵਣ ਵੋਟਾਂ।
ਨੇਤਾਵਾਂ ਦੀ ਆਕੜ ਭੰਨ ਕੇ,
ਗਰੀਬਾਂ ਦਾ ਮੁੱਲ ਵਧਾਵਣ ਵੋਟਾਂ।
ਛੋਟੇ, ਵੱਡੇ ਦਾ ਫਰਕ ਮਿਟਾ ਕੇ,
ਸਭ ਅੱਗੇ ਹੱਥ ਜੁੜਾਵਣ ਵੋਟਾਂ।
ਖਬਰੇ ਨਤੀਜਾ ਕਿਹੋ ਜਿਹਾ ਆਣਾ,
ਸਭ ਦੀ ਨੀਂਦ ਚੁਰਾਵਣ ਵੋਟਾਂ।
ਹਾਰਿਆਂ ਦਾ ਮੁੜ ਖੜ੍ਹਨਾ ਔਖਾ,
ਏਨਾ ਖਰਚ ਕਰਾਵਣ ਵੋਟਾਂ।
ਨੇਤਾ ਨਾ ਪਛਾਨਣ ਕਿਸੇ ਨੂੰ,
‘ਮਾਨ’ ਜਦ ਪੈ ਜਾਵਣ ਵੋਟਾਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ “ਮੈਂ ਗਭਰੂ ਦੇਸ਼ ਪੰਜਾਬ ਦਾ ਤੇ ਪੰਜਾਬੀ ਮੇਰੀ ਮਾਂ” ਜਿਸਨੂੰ ਗਾਇਨ ਕੀਤਾ, ਵਿਸ਼ਵ ਪ੍ਰਸਿੱਧ ਸ਼੍ਰੋਮਣੀ ਗਾਇਕ “ਪਾਲੀ ਦੇਤਵਾਲੀਆ” ਜੀ ਨੇ। 21 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ
Next article*ਪੁੱਤਰ ਪੰਜਾਬੀ ਦਾ*