*ਅੰਮਿ੍ਤ ਪਾਲ ਸੰਨੀ ਤੇ ਮਨਪ੍ਰੀਤ ਪਾਲ ਮਨੀ ਵਲੋਂ ਆਪਣੇ ਪਿਤਾ ਦਾਰਾ ਸਾਊੰਡ ਬੰਗਾ ਦੀ ਯਾਦ ‘ਚ ਲਗਾਇਆ ਗਿਆ ਖੂਨਦਾਨ ਕੈਂਪ*ਕੈਂਪ ਨੂੰ ਸਫਲ ਬਣਾਉਣ ਲਈ ਰਾਜਾ ਸਾਹਿਬ ਜੀ ਦੇ ਸੇਵਕਾਂ ਦੇ ਨਿਭਾਇਆ ਅਹਿਮ ਰੋਲ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਮਾਹਲ ਗਹਿਲਾਂ ਵਿਖੇ ਬਲਵਿੰਦਰ ਪਾਲ ਉਰਫ ਦਾਰਾ ਸਾਊਾਡ ਬੰਗਾ ਦੀ ਯਾਦ ‘ਚ ਉਨਾਂ ਦੇ ਪੁੱਤਰਾਂ ਅੰਮਿ੍ਤ ਪਾਲ ਸੰਨੀ ਤੇ ਮਨਪ੍ਰੀਤ ਪਾਲ ਮਨੀ ਵਲੋਂ ਸਵੈ-ਇੱਛੁੱਕ ਖੂਨਦਾਨ ਕੈਂਪ ਭਾਈ ਘਨੱਈਆ ਜੀ ਬਲੱਡ ਬੈਂਕ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਮੌਕੇ ਸਵੈ-ਇਛੁੱਕ ਖੂਨਦਾਨੀਆਂ ਨੇ 45 ਯੂਨਿਟ ਖੂਨਦਾਨ ਕੀਤਾ | ਕੈਂਪ ਨੂੰ ਸਫਲ ਬਣਾਉਣ ‘ਚ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦਾ ਅਹਿਮ ਯੋਗਦਾਨ ਰਿਹਾ | ਇਸ ਮੌਕੇ ਲਾਲੀ ਬਾਸੀ, ਕਾਕਾ ਬੜਾ ਪਿੰਡ, ਗਿੰਦਾ ਮੋਂਰੋਂ, ਬਿੰਦੂ ਅੱਪਰਾ, ਅਮਨਦੀਪ ਇਟਲੀ, ਮਨੋਜ ਕੁਮਾਰ ਡਿੰਪੀ ਮੰਡੀ, ਮਨਜਿੰਦਰ ਢਿੱਲੋਂ, ਮੰਨਾ ਗੁਮਟਾਲਾ, ਗੋਰਾ ਰਾਜਾ ਸਾਹਿਬ ਮਜਾਰਾ, ਵਰਿੰਦਰ ਢੰਡਵਾੜ, ਵਿਸ਼ਾਲ ਹੀਓਾ, ਮੋਹਿਤ ਅੱਪਰਾ, ਅਮਨਾ ਚੀਮਾ, ਰਾਜਾ ਬੰਗਾ, ਚੰਨੀ ਭਰੋਮਜਾਰਾ, ਪਿ੍ੰਸ ਭਰੋਮਜਾਰਾ, ਹਰਜੀਤ ਢਿੱਲੋਂ ਮੰਡੀ, ਕਾਲਾ ਰਾਜਪੁਰਾ, ਨੇਕਾ ਚੀਮਾ, ਸੁਰਜੀਤ ਢਿੱਲੋਂ ਤੇ ਹੋਰ ਰਾਜਾ ਸਾਹਿਬ ਜੀ ਦੇ ਸੇਵਕ ਵੀ ਹਾਜ਼ਰ ਸਨ | ਪ੍ਰਬੰਧਕਾਂ ਵਲੋਂ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖੂਨਦਾਨੀਆਂ ਨੂੰ ਰਿਫ਼ਰੈਸ਼ਮੈਂਟ ਦੇ ਤੌਰ ‘ਤੇ ਦੁੱਧ ਤੇ ਫ਼ਲ-ਫ਼ਰੂਟ ਵੀ ਦਿੱਤੇ ਗਏ |



