(ਸਮਾਜ ਵੀਕਲੀ)
ਚੁੱਪ ਦੀ ਵੀ ਆਵਾਜ਼ ਹੁੰਦੀ ਹੈ
ਇਹਦੇ ਵਿੱਚ ਵੀ ਧੁਨੀ ਹੁੰਦੀ ਹੈ
ਇਹਦਾ ਵੀ ਨਗਮਾ ਬਣਦਾ ਹੈ
ਇਹ ਵੀ ਸਾਜਾਂ ਨਾਲ ਸਾਜ ਹੁੰਦੀ ਹੈ
ਚੁੱਪ ਦੀ ਆਵਾਜ਼ ਹੁੰਦੀ ਹੈ
ਕੋਈ ਕੋਈ ਇਹਦੇ ਅੰਦਰ ਵੜ੍ਹਦਾ
ਕੋਈ ਕੋਈ ਜਾ ਕੇ ਇਹਨੂੰ ਪੜ੍ਹਦਾ
ਇਹਦੀ ਵੀ ਕਿਤਾਬ ਹੁੰਦੀ ਹੈ
ਚੁੱਪ ਦੀ ਆਵਾਜ਼ ਹੁੰਦੀ ਹੈ
ਇਹ ਗੂੰਗੀ ਨਹੀਂ ਡੂੰਘੀ ਹੈ
ਪਰ ਕਬਰੋਂ ਵੱਧ ਡੂੰਘੀ ਹੈ
ਇਹ ਲਿਹਾਜਣ ਬੇਲਿਹਾਜ਼ ਹੁੰਦੀ ਹੈ
ਚੁੱਪ ਦੀ ਆਵਾਜ਼ ਹੁੰਦੀ ਹੈ
ਕੁਝ ਨਾ ਆਖਿਓ ਭੋਰਾ ਨਿਰਲੱਜ ਹੋ ਜਾਵੇ
ਨਿਪੱਤੀ ਸੁਲਗ ਕੇ ਨਾ ਅੰਦਰੇ ਖੋਅ ਜਾਵੇ
ਸਭ ਜਾਣ ਕੇ ਅਣਜਾਣ ਕਿਉਂ ਹੋ ਜਾਵੇ
ਇਹ ਦੇਵੀ ਨਹੀਂ ਜੋ ਲੱਜਿਆਵਾਨ ਹੁੰਦੀ ਹੈ
ਚੁੱਪ ਦੀ ਆਵਾਜ਼ ਹੁੰਦੀ ਹੈ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly