ਨਵੀਂ ਦਿੱਲੀ (ਸਮਾਜ ਵੀਕਲੀ):ਕਰਜ਼ ਵਿੱਚ ਡੁੱਬੀ ਦੂਰਸੰਚਾਰ ਕੰਪਨੀ ਵੋਡਾਫੋਨ ਆਇਡੀਆ ਨੇ ਅੱਜ ਆਪਣੇ ਸਾਰੇ ਪਲਾਨ ਵਿੱਚ ਮੋਬਾਈਲ ਕਾਲ ਅਤੇ ਡੇਟਾ ਦਰਾਂ ਵਿੱਚ 20-25 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਧੀਆ ਹੋਈਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ। ਵੋਡਾਫੋਨ ਆਇਡੀਆ ਦਾ ਇਹ ਐਲਾਨ ਭਾਰਤੀ ਏਅਰਟੈੱਲ ਵੱਲੋਂ ਦਰਾਂ ਵਿੱਚ ਵਾਧੇ ਦੇ ਐਲਾਨ ਤੋਂ ਇੱਕ ਦਿਨ ਬਾਅਦ ਕੀਤਾ ਗਿਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੀਓ ਵੀ ਮੋਬਾਈਲ ਦਰਾਂ ਵਿੱਚ ਵਾਧਾ ਕਰੇਗੀ।
ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਵੋਡਾਫੋਨ ਆਇਡੀਆ ਲਿਮਟਿਡ (ਵੀਆਈਐੱਲ) ਨੇ 28 ਦਿਨ ਦੀ ਮਿਆਦ ਲਈ ਰਿਚਾਰਜ ਦੀ ਘੱਟੋ ਘੱਟ ਕੀਮਤ 25.31 ਫ਼ੀਸਦੀ ਤੋਂ ਵਧਾ ਕੇ 79 ਰੁਪਏ ਤੋਂ 99 ਰੁਪਏ ਕਰ ਦਿੱਤੀ ਹੈ। ਕੰਪਨੀ ਨੇ ਆਪਣੇ ‘ਪਾਪੂਲਰ ਅਨਲਿਮਟਿਡ ਪਲਾਨ’ ਦੀਆਂ ਦਰਾਂ ਵਿੱਚ 20-23 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਬਿਆਨ ਮੁਤਾਬਕ, 28 ਦਿਨਾਂ ਦੀ ਮਿਆਦ ਦੇ ਨਾਲ ਪ੍ਰਤੀ ਦਿਨ ਇੱਕ ਜੀਬੀ ਡੇਟਾ ਸੀਮਾ ਵਾਲੇ ਅਣਲਿਮਟਿਡ ਪਲਾਨ ਦੀ ਕੀਮਤ 25 ਨਵੰਬਰ ਤੋਂ 269 ਰੁਪਏ ਹੋਵੇਗੀ। ਫਿਲਹਾਲ ਇਸ ਦੀ ਕੀਮਤ 219 ਰੁਪਏ ਹੈ। ਇਸ ਦੇ ਨਾਲ ਹੀ ਡੇਢ ਜੀਬੀ ਪ੍ਰਤੀਦਿਨ ਡੇਟਾ ਸੀਮਾ ਨਾਲ 84 ਦਿਨਾਂ ਦੀ ਮਿਆਦ ਵਾਲੇ ਪਲਾਨ ਦੀ ਕੀਮਤ 599 ਦੀ ਥਾਂ 719 ਰੁਪਏ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly