_ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਹਿੱਤ ਸਲਾਹੁਣਯੋਗ ਯਤਨ—- ਹਰਭਿੰਦਰ “ਮੁੱਲਾਂਪੁਰ”_
(ਸਮਾਜ ਵੀਕਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਬਤੌਰ ਲੈਕਚਰਾਰ ਵੋਕੇਸ਼ਨਲ ਟ੍ਰੇਡ ‘ਟੈਕਸੇਸ਼ਨ ਪ੍ਰੈਕਟਿਸ’ ਸੇਵਾਵਾਂ ਨਿਭਾਅ ਰਹੇ ਸ੍ਰੀ ਸੌਰਭ ਥਾਪਰ ਨੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਆਪਣੀ ਦੂਜੀ ਕਿਤਾਬ ‘ਆਮਦਨ ਕਰ ਦੇ ਮੂਲ ਸਿਧਾਂਤ’ ਸਕੂਲ ਪ੍ਰਿੰਸੀਪਲ ਸ੍ਰੀਮਤੀ ਚਰਨਜੀਤ ਕੌਰ ਅਹੂਜਾ ਦੇ ਕਰ ਕਮਲਾਂ ਰਾਹੀਂ ਰਿਲੀਜ਼ ਕਰਵਾਈ ।
ਕਿਤਾਬ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਐੱਮ .ਕਾਮ, ਬੀ .ਐੱਡ (ਯੂ .ਜੀ .ਸੀ ਨੈੱਟ ਪਾਸ) ਉੱਚ ਯੋਗਤਾ ਪ੍ਰਾਪਤ ਸ੍ਰੀ ਥਾਪਰ ਨੇ ਦੱਸਿਆ ਕਿ ਪੰਜਾਬ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਤਹਿਤ ਕਾਮਰਸ ਵਿਸ਼ੇ ਨਾਲ ਸਬੰਧਤ “ਟੈਕਸੇਸ਼ਨ ਪ੍ਰੈਕਟਿਸ” ਨੂੰ ਪੰਜਾਬ ਭਰ ਦੇ ਸਕੂਲਾਂ ਵਿਚ ਸਾਲ 2011 ਤੋਂ ਵੋਕੇਸ਼ਨਲ ਵਿਸ਼ਿਆਂ ਦਾ ਹਿੱਸਾ ਬਣਾਇਆ ਗਿਆ।
ਕਿਉਂ ਜੋ ਅਜੋਕੇ ਸਮਿਆਂ ਵਿਚ ਇਸ ਵਿਸ਼ੇ ਰਾਹੀਂ ਵਿਦਿਆਰਥੀ ਕੰਪਿਊਟਰਾਈਜ਼ਡ ਅਕਾਊਂਟਸ, ਮੈਨੂਅਲ ਅਕਾਊਂਟਸ, ਇਨਕਮ ਟੈਕਸ ਫਾਈਲਿੰਗ, ਸਵੈ ਰੁਜ਼ਗਾਰ, ਸਰਕਾਰੀ, ਅਰਧ- ਸਰਕਾਰੀ ਤੇ ਪ੍ਰਾਈਵੇਟ ਫਰਮਾਂ ਅਤੇ ਵੱਖ ਵੱਖ ਅਦਾਰਿਆਂ ਵਿਚ ਰੁਜ਼ਗਾਰ ਹਾਸਲ ਕਰ ਸਕਦੇ ਹਨ।
ਇਸ ਟ੍ਰੇਡ ਨਾਲ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਦੋ ਸਾਲਾਂ ਦੀ ਪੜ੍ਹਾਈ ਉਪਰੰਤ ਕਿਸੇ ਵੀ ਪ੍ਰੋਫੈਸ਼ਨਲ ਡਿਪਲੋਮੇ ਵਿੱਚ ਇਕ ਸਾਲ ਦੀ ਛੋਟ ਵੀ ਲੈ ਸਕਦੇ ਹਨ।
ਇਹ ਕਿਤਾਬ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਹੈ, ਕਿਉਂ ਜੋ ਇਹ ਟੈਕਸਾਂ ਸਬੰਧੀ ਸ਼ੁਰੂਆਤੀ ਜਾਣਕਾਰੀ ਨਾਲ ਲੈਸ ਹੋਣ ਦੇ ਨਾਲ- ਨਾਲ ਪੰਜਾਬੀ ਮਾਧਿਅਮ ਵਿੱਚ ਉਪਲੱਬਧ ਹੋਣ ਵਾਲੀ ਪਹਿਲੀ ਕਿਤਾਬ ਪ੍ਰਿੰਟਰ ਸ਼ਾਹੀ ਕਾਪੀ ਤੇ ਸਟੇਸ਼ਨਰੀ ਲੁਧਿਆਣਾ ਰਾਹੀਂ ਛਾਪੀ ਗਈ ਹੈ ਅਤੇ ਦੁਕਾਨਾਂ ਤੇ ਆਮ ਉਪਲੱਬਧ ਹੈ।
ਪ੍ਰਿੰਸੀਪਲ ਆਹੂਜਾ ਨੇ ਸਕੂਲ ਸਟਾਫ ਦੇ ਮੈਂਬਰ ਦੇ ਇਸ ਸ਼ਲਾਘਾਯੋਗ ਉਪਰਾਲੇ ਨੂੰ ਮਾਣ ਵਾਲੀ ਗੱਲ ਦੱਸਿਆ ।
ਇਸ ਮੌਕੇ ਤੇ ਲੈਕ: ਅਲਬੇਲ ਸਿੰਘ, ਰਾਜਬੀਰ ਸਿੰਘ, ਭਾਰਤ ਭੂਸ਼ਨ, ਕੰਪਿਊਟਰ ਅਧਿਆਪਕ ਵਿਕਾਸ ਸ਼ਰਮਾ ,ਵੋਕੇਸ਼ਨਲ ਮਾਸਟਰ ਵਿਕਾਸ ਸ਼ਰਮਾ ਅਤੇ ਮਾਸਟਰ ਹਰਭਿੰਦਰ “ਮੁੱਲਾਂਪੁਰ” ਤੋ ਇਲਾਵਾ ਲੈਕ: ਸ੍ਰੀਮਤੀ ਜੈ ਪਰਵੀਨ , ਹਰਪ੍ਰੀਤ ਕੌਰ ਅਤੇ ਰਮਨਦੀਪ ਕੌਰ ਹਾਜ਼ਰ ਸਨ ।