ਅਕਾਲੀ ਦਲ ਦੀਆਂ ਚੰਗੀਆਂ ਨੀਤੀਆਂ ਕਾਰਣ ਬੀ ਜੇ ਪੀ ਅਤੇ ਹੋਰ ਪਾਰਟੀਆਂ ਦੇ ਆਗੂ ਅਕਾਲੀ ਦਲ ਫੜ ਰਹੇ ਪੱਲਾ —ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਕਪੂਰਥਲਾ ਦੇ ਵੋਟਰਾਂ ਨੂੰ ਸ੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤ ਜਾਣੂ ਕਰਵਾਉਣ ਦੀ ਲੜੀ ਦੇ ਤਹਿਤ ਵਾਰਡ ਨੰਬਰ 6 ਵਿਖੇ ਸ੍ਰ ਸੇਵਾ ਸਿੰਘ ਮੁਲਤਾਨੀ ਦੇ ਗ੍ਰਹਿ ਵਿਖੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ । ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਵੱਲੋਂ ਸ਼ਰੋਮਣੀ ਅਕਾਲੀ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕੀਤੀ ਗਈ । ਉਹਨਾਂ ਕਿਹਾ ਕਿ ਬੀ ਜੇ ਪੀ ਅਤੇ ਹੋਰ ਪਾਰਟੀਆਂ ਦੇ ਨੇਤਾ ਅਕਾਲੀ ਦਲ ਵਿੱਚ ਵਿਸ਼ਵਾਸ ਪਰਗਟ ਕਰਕੇ ਸ਼ਾਮਲ ਹੋ ਰਹੇ ਹਨ।
ਪਰ ਦੂਸਰੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਭਲੇ ਵਾਸਤੇ ਕੋਈ ਵੀ ਫੈਸਲਾ ਲੈਣ ਲਈ ਦਿੱਲੀ ਜਾਣਾ ਪੈਦਾ ਹੈ। ਪਰੰਤੂ ਸ਼ਰੋਮਣੀ ਅਕਾਲੀ ਪੰਜਾਬ ਦੇ ਹਿੱਤਾਂ ਲਈ ਖੁਦ ਮੁਖਤਿਆਾਰ ਹੈ ।ਸਾਨੂੰ ਦਿੱਲੀ ਤੋਂ ਕੋਈ ਹੁਕਮ ਲੈਣ ਦੀ ਜਰੂਰਤ ਨਹੀ । ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਖੋਜੇਵਾਲ ਨੂੰ ਮੈਂਬਰ ਪੀ ਏ ਸੀ ਬਣਨ ਤੇ ਜੁਗਰਾਜ ਸਿੰਘ ਅਟਵਾਲ ,ਦਲਜੀਤ ਸਿਘ ਬਸਰਾ, ਸੰਤੋਖ ਸਿੰਘ ਸਾਹੀ ,ਸਰਬਜੀਤ ਸਿੰਘ ਮੈਨੇਜਰ ,ਰਸ਼ਪਾਲ ਸਿੰਘ ,ਲਸ਼ਕਰ ਸਿੰਘ ,ਹਰਵਿੰਦਰ ਸਿੰਘ ਮੁਲਤਾਨੀ ,ਪਰਦੀਪ ਸਿਘ ਲਵੀ ਕੋਸਲਰ ,ਰਾਜਿੰਦਰ ਸਿਘ ਧੰਜਲ, ਦੀ ਹਾਜਰੀ ਵਿੱਚ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੋ
ਤੇ ਜੁਗਰਾਜ ਸਿੰਘ ਅਟਵਾਲ ,ਦਲਜੀਤ ਸਿਘ ਬਸਰਾ, ਸੰਤੋਖ ਸਿੰਘ ਸਾਹੀ ,ਸਰਬਜੀਤ ਸਿੰਘ ਮੈਨੇਜਰ ,ਰਸ਼ਪਾਲ ਸਿੰਘ ,ਲਸ਼ਕਰ ਸਿੰਘ ,ਹਰਵਿੰਦਰ ਸਿੰਘ ਮੁਲਤਾਨੀ ,ਪਰਦੀਪ ਸਿਘ ਲਵੀ ਕੋਸਲਰ ,ਰਾਜਿੰਦਰ ਸਿਘ ਧੰਜਲ, ਬਲਵੰਤ ਸਿੰਘ ,ਵਿਨੋਦ ਕੁਮਾਰ ,ਰਸ਼ਪਾਲ ਸਿੰਘ ,ਭਗਤ ਸਿੰਘ ,ਓਂਕਾਰ ਸਿੰਘ ,ਗੁਰਦੇਵ ਸਿੰਘ ਮੁਲਤਾਨੀ ,ਮੈਨੇਜਰ ਅਵਤਾਰ ਸਿੰਘ ,ਕੁਲਦੀਪ ਸਿੰਘ ,ਬੀਬੀ ਬਲਜਿੰਦਰ ਕੌਰ ਧੰਜਲ ,ਸਿਮਰਨ ਕੌਰ, ਜੀਤ ਕੌਰ .ਸੋਨੀਆ ਸ਼ਰਮਾ ,ਦੀਕਸ਼ਾ ਅਹੂਜਾ, ਸਤਪਾਲ ਕੌਰ ,ਸ਼ਿੰਗਾਰ ਕੌਰ ,ਰਾਜਵਿੰਦਰ ਕੌਰ,ਸਰਬਜੀਤ ਸਿਘ ਦਿੳਲ ,ਸਨੀ ਬੈਸ , ਜੋਬਨਜੀਤ ਸਿਘ ਜੋਹਲ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly