ਧਾਲੀਵਾਲ ਕਾਦੀਆਂ ਵਿਖੇ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਦਾ ਉਦਘਾਟਨ ਹੋਇਆ

ਫੋਟੋ ਕੈਪਸ਼ਨ: ਮੰਚ ਤੇ ਬੈਠੇ ਡਾ: ਜੀ ਸੀ ਕੌਲ, ਸੰਤ ਬਾਬਾ ਨਿਰਮਲ ਸਿੰਘ ਅੱਵਾਦਾਨ, ਸਾਬਕਾ ਜਿਲਾ ਸੈਸ਼ਨ ਜੱਜ ਕਿਸ਼ੋਰ ਕੁਮਾਰ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਮਾਸਟਰ ਰਤਨ ਲਾਲ ਅਤੇ ਡਾ: ਕੁਲਵਿੰਦਰ ਸਿੰਘ ਗਾਖਲ।

ਧਾਲੀਵਾਲ ਕਾਦੀਆਂ ਵਿਖੇ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਦਾ ਉਦਘਾਟਨ ਹੋਇਆ

ਜਲੰਧਰ (ਸਮਾਜ ਵੀਕਲੀ): ਪਿੰਡ ਧਾਲੀਵਾਲ ਕਾਦੀਆਂ ਵਿਖੇ ਸਰਵਸ਼੍ਰੀ ਸੁਰਿੰਦਰ ਕੁਮਾਰ, ਰਵੀ ਕੁਮਾਰ ਅਤੇ ਧਰਮਪਾਲ ਦੇ ਯਤਨਾਂ ਸਦਕਾ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਦੇ ਜਨਰਲ ਸਕੱਤਰ ਡਾ. ਜੀ ਸੀ ਕੌਲ ਇਸ ਉਦਘਾਟਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਅਤੇ ਅੰਬੇਡਕਰ ਭਵਨ ਦੇ ਕੇਅਰ ਟੇਕਰ ਨਿਰਮਲ ਬਿੰਜੀਨੇ ਸਮਾਰੋਹ ਵਿਚ ਸ਼ਿਰਕਤ ਕੀਤੀ। ਡਾ. ਕੌਲ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਲਾਇਬਰੇਰੀ ਏਸ਼ੀਆ ਵਿੱਚ ਸਭ ਤੋਂ ਵੱਡੀ ਲਾਇਬਰੇਰੀ ਸੀ ਜਿਸ ਵਿੱਚ ਤਕਰੀਬਨ 50 ਹਜਾਰ ਕਿਤਾਬਾਂ ਸਨ।

ਡਾ: ਕੌਲ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਧਾਲੀਵਾਲ ਕਾਦੀਆਂ ਮੰਤਰੀਆਂ ਦਾ ਪਿੰਡ ਹੈ ਜਿੱਥੇ ਡਾ: ਭੀਮ ਰਾਓ ਅੰਬੇਡਕਰ ਦੇ ਨਾਮ ਤੇ ਅੱਜ ਲਾਇਬ੍ਰੇਰੀ ਖੋਲ੍ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਹਰ ਵਿਚਾਰਧਾਰਾ ਦੀਆਂ ਪੁਸਤਕਾਂ ਰੱਖੀਆਂ ਜਾਣ ਤਾਂ ਜੋ ਪਾਠਕ ਆਪ ਹੀ ਤੁਲਨਾ ਕਰ ਸਕਣ। ਸ੍ਰੀ ਕਿਸ਼ੋਰ ਕੁਮਾਰ ਸੇਵਾ ਮੁਕਤ ਜਿਲਾ ਸੈਸ਼ਨ ਜੱਜ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਡੇ ਸਮਾਜ ਵਿੱਚ ਸਿੱਖਿਆ ਦੀ ਬਹੁਤ ਘਾਟ ਹੈ। ਉਨ੍ਹਾਂ ਨੇ ਸਮਾਜ ਦੇ ਡੇਰਿਆਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਕਿ ਨਵੇਂ ਧਾਰਮਿਕ ਸਥਲ ਖੋਲਣ ਦੀ ਬਜਾਏ ਸਿਖਿਆ ਦੇ ਪ੍ਰਸਾਰ ਵਾਲੇ ਪਾਸੇ ਸਾਨੂੰ ਪਹਿਲ ਦੇ ਅਧਾਰ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸਕੂਲ ਖੋਲਣੇ ਚਾਹੀਦੇ ਹਨ। ਇਸ ਦੇ ਨਾਲ ਨਾਲ ਆਪਣੇ ਸਮਾਜ ਦੇ ਪੜ੍ਹਨ ਵਾਲੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਤਾਂ ਨੂੰ ਡੇਰਿਆਂ ਵਿੱਚ ਵੀ ਸਿਖਿਆ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਤੰਗੀ ਕੱਟ ਕੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਹਿਦਾਇਤ ਕਰਨੀ ਚਾਹੀਦੀ ਹੈ ਕਿਉਂਕਿ ਲੋਕ ਸੰਤਾਂ ਦੀ ਗੱਲ ਜਿਆਦਾ ਮੰਨਦੇ ਹਨ।

ਸੰਤ ਬਾਬਾ ਨਿਰਮਲ ਸਿੰਘ ਜੀ ਅੱਵਾਦਾਨ ਨੇ ਪਿੰਡ ਦੀ ਲਾਇਬ੍ਰੇਰੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਵੱਧ ਤੋਂ ਵੱਧ ਕਿਤਾਬਾਂ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਪਾਠਕ ਵੱਧ ਤੋਂ ਵੱਧ ਗਿਆਨ ਹਾਸਲ ਕਰ ਸਕਣ। ਉਨ੍ਹਾਂ ਨੇ ਸਮਾਜ ਨੂੰ ਟੁਕੜਿਆਂ ‘ਚ ਵੰਡ ਹੋਣ ਦੀ ਬਜਾਇ ਇਕੱਠੇ ਰਹਿਣਦੀ ਅਪੀਲ ਕੀਤੀ । ਸ਼੍ਰੀ ਸੁਖਦੇਵ ਅੰਗੁਰਾਲ, ਮਾਸਟਰ ਰਤਨ ਲਾਲ, ਮਾਸਟਰ ਭੂਸ਼ਨ ਕੁਮਾਰ, ਡਾਕਟਰ ਕੁਲਵਿੰਦਰ ਗਾਖਲ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਦੇ ਜਨਰਲ ਸਕੱਤਰ ਡਾ.ਜੀ.ਸੀ.ਕੌਲ ਦੀ ਅਗਵਾਈ ਹੇਠ ਅੰਬੇਡਕਰ ਭਵਨ ਟਰੱਸਟ ਵੱਲੋਂ ਸ੍ਰੀ ਐਲ.ਆਰ.ਬਾਲੀ (ਸੰਪਾਦਕ ਭੀਮ ਪਤ੍ਰਿਕਾ) ਦੀਆਂ ਲਿਖੀਆਂ 51 ਪੁਸਤਕਾਂ ਦਾ ਸੈੱਟ ਵਿਸ਼ਵ ਰਤਨ ਡਾ.ਬੀ.ਆਰ.ਅੰਬੇਡਕਰ ਲਾਇਬ੍ਰੇਰੀ ਧਾਲੀਵਾਲ ਕਾਦੀਆਂ ਨੂੰ ਦਾਨ ਕੀਤਾ ਗਿਆ। ਇਹ ਜਾਣਕਾਰੀ ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

Previous articleਏਹੁ ਹਮਾਰਾ ਜੀਵਣਾ ਹੈ -478
Next articleਉੱਘੇ ਫ਼ਿਲਮ ਡਾਇਰੈਕਟਰ ਤੇ ਸ਼ਾਇਰ ਅਮਰਦੀਪ ਸਿੰਘ ਗਿੱਲ  ਦਾ ਰੂ-ਬ-ਰੂ ਸਮਾਗਮ ਬਣਿਆ ਲੋਕ ਚੇਤਿਆਂ ਦੀ ਮਹਿਕ