ਲੋਕ ਸਾਹਿਤ ਕਲਾ ਕੇਂਦਰ ਆਰ ਸੀ  ਐਫ ਵੱਲੋਂ ਵਿਸ਼ਾਲ ਸਾਵਨ ਕਵੀ ਦਰਬਾਰ ਕਰਵਾਇਆ ਗਿਆ 

ਕਪੂਰਥਲਾ-(ਕੌੜਾ)– ਲੋਕ ਸਾਹਿਤ ਕਲਾ ਕੇਂਦਰ ਅਤੇ ਸਾਹਿਬਜਾਦਾ ਇੰਸਟੀਚਿਊਟ (ਵਰਕਰ ਕਲੱਬ), ਰੇਲ  ਕੋਚ ਫੈਕਟਰੀ, ਕਪੂਰਥਲਾ ਵੱਲੋਂ ਸਾਂਝੇ ਤੌਰ ਤੇ ਵਿਸ਼ਾਲ ਸਾਵਨ ਕਵੀ ਦਰਬਾਰ ਪੰਜਾਬੀ ਫ਼ਿਲਮਾਂ ਦੀ ਹੀਰੋਇਨ ਰੰਗਕਰਮੀ ਇੰਦਰਜੀਤ ਰੂਪੋਵਾਲੀ ਦੀ ਬੇਟੀ ਸਾਵਨ ਰੂਪੋਵਾਲੀ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀ ਗਗਨਦੀਪ ਚੀਫ ਵਰਕਸ ਇੰਜੀਨੀਅਰ ਆਰ ਸੀ ਐਫ, ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਧਿਕਾਰੀ, ਸ਼੍ਰੀ ਰੌਸ਼ਨ ਖੈੜਾ ਪ੍ਰਸਿੱਧ ਪੱਤਰਕਾਰ ਅਤੇ ਕੇਂਦਰ ਦੇ ਪ੍ਰਧਾਨ ਅਸ਼ਵਨੀ ਕੁਮਾਰ ਜੋਸ਼ੀ ਨੇ ਸਾਂਝੇ ਤੌਰ ਤੇ ਕੀਤੀ।
ਮੰਚ ਸੰਚਾਲਨ ਦੀ ਭੂਮਿਕਾ ਕੇਂਦਰ ਦੇ ਜਨਰਲ ਸਕੱਤਰ ਧਰਮ ਪਾਲ  ਪੈਂਥਰ ਨੇ ਬਾਖੂਬੀ ਨਿਭਾਉਂਦੇ ਹੋਏ ਕਾਰਵਾਈ ਨੂੰ ਅੱਗੇ ਵਧਾਇਆ। ਰੂਪੋਵਾਲੀ ਪਰਿਵਾਰ ਨੂੰ ਸਾਵਨ ਰੂਪੋਵਾਲੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ , ਸ਼੍ਰੀ ਗਗਨਦੀਪ,  ਜਸਪ੍ਰੀਤ ਕੌਰ, ਰੌਸ਼ਨ ਖੈੜਾ, ਡਾਕਟਰ ਪਰਮਜੀਤ ਸਿੰਘ ਮਾਨਸਾ ਅਤੇ ਕਲੱਬ ਦੇ ਸਕੱਤਰ ਨਰੇਸ਼ ਭਾਰਤੀ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਪਰਿਵਾਰ ਨੇ ਬੇਟੀ ਦੇ ਜਨਮ ਦਿਨ ਤੇ ਸਾਹਿਤਕ ਸਮਾਗਮ ਕਰਵਾ ਕੇ ਸਮਾਜ ਵਿੱਚ ਨਿਵੇਕਲੀ ਸ਼ੁਰੂਆਤ ਕੀਤੀ ਹੈ।  ਲੋਕ ਸਾਹਿਤ ਕਲਾ ਕੇਂਦਰ ਅਤੇ ਵਰਕਰ ਕਲੱਬ ਦੀ ਟੀਮ ਵੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਨਵੀਆਂ ਪੈੜਾਂ ਪਾਉਂਦੇ ਹੋਏ ਸਮਾਜ ਨੂੰ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।‌ ਦੋਨਾਂ ਸੰਸਥਾਵਾਂ ਨੂੰ ਸਮਾਜਿਕ ਕੁਰੀਤੀਆਂ ਅਤੇ ਸਾਹਿਤਕ ਸੋਚ ਨੂੰ ਉਚਾ ਚੁੱਕਣ ਲਈ ਸਾਰਥਿਕ ਉਪਰਾਲੇ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਸਾਹਿਤਕਾਰ ਤੇ  ਚਿੰਤਕਾਂ ਨੇ ਮਨੀਪੁਰ ਵਿਚ ਵਾਪਰੀਆਂ ਘਟਨਾਵਾਂ ਤੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਧੀਆਂ ਉਪਰ ਭਾਵੁਕ ਕਵਿਤਾਵਾਂ ਅਤੇ ਗੀਤ ਲਿਖ ਕੇ ਜਾਂ ਗਾਉਣ ਨਾਲ ਕੁੱਝ ਸਮੇਂ ਲਈ ਮਹੌਲ ਨੂੰ ਭਾਵੁਕ ਬਣਾਇਆ ਜਾ ਸਕਦਾ ਹੈ ਪਰ ਲੰਬੇ ਸਮੇਂ ਲਈ ਨਹੀਂ । ਮਨੁੱਖ ਨੂੰ ਧੀਆਂ ਪ੍ਰਤੀ ਸੋਚ ਬਦਲਣੀ ਪਵੇਗੀ ਤਾਂ ਹੀ ਅਸੀਂ ਸੱਭਿਅਕ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਕਵੀ ਦਰਬਾਰ ਨੂੰ ਖੂਬਸੂਰਤ ਬਣਾਉਣ ਲਈ ਸ਼ਹਿਬਾਜ਼ ਖ਼ਾਨ ਨੇ ਤੇਰੀ ਖੁਸ਼ੀ ਦੀ ਖ਼ਾਤਰ, ਚੰਨ ਮੋਮੀ ਕੁੱਲੀਆਂ ਨੂੰ ਮਿੱਧਦੀਆਂ, ਰਾਣਾ ਸੈਦੋਵਾਲੀਆ ਧਰਮਾਂ ਦਾ ਜ਼ਜ਼ਬਾਤ ਬਣਾ ਕੇ, ਤੇਜਬੀਰ ਸਿੰਘ ਅੱਖੀਆਂ ਚੋਂ ਸਾਉਣ ਵਰਦਾ, ਨਿਤਿਸ਼ ਸ਼੍ਰੀ ਵਾਸਤਵ ਤੇਰੀ ਆਂਖੋਂ ਮੇਂ ਰਹੂੰ , ਅਬਰਾਰ ਅੰਸਾਰੀ ਹੋਠੋਂ ਪੇ ਤਾਲੇ ਗਲੋਂ ਮੇਂ ਜ਼ੰਜੀਰ ਹੈ, ਮਲਕੀਤ ਮੀਤ ਸੋਚਦਾ ਹਾਂ ਰਿਸ਼ਤਿਆਂ ਨੂੰ ਕਿਵੇਂ ਸਨਮਾਨ ਦੇਵਾਂ, ਧਰਮ ਪਾਲ ਪੈਂਥਰ ਜਦ ਵੀ ਦੰਗਾ ਪੰਗਾ ਹੁੰਦਾ, ਔਰਤਾਂ ਲਈ ਇਹ ਫੰਦਾ ਹੁੰਦਾ, ਰਣਜੀਤ ਸਿੰਘ ਸਪਨਾ ਕਿਉਂ ਬੋਝਲ ਹੋ ਗਿਆ ਬਾਬਲਾ, ਅਸ਼ਵਨੀ ਜੋਸ਼ੀ ਚਾਂਦ ਪਰ ਜਾਨਾ ਚਾਹਤਾਂ ਹੂੰ , ਲਾਲੀ ਕਰਤਾਰਪੁਰੀ ਨੇ ਸਾਉਣ ਦਾ ਮਹੀਨਾ ਆ ਗਿਆ ਅਤੇ ਸ਼ਾਇਰ ਕੰਵਰ ਇਕਬਾਲ ਨੇ ਬਾਪੂ ਤੋਰ ਕੇ ਦਰਾਂ ਤੋਂ ਮੇਰੀ ਡੋਲੀ ਗਾ ਕੇ ਕਵੀ ਦਰਬਾਰ ਨੂੰ ਸਿੱਖਰਾਂ ਤੇ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਕਵੀ ਰਮੇਸ਼ ਵਿਨੋਦੀ, ਮਨਜਿੰਦਰ ਕਮਲ, ਸੁਖਵਿੰਦਰ ਸਿੰਘ, ਅਨਿਲ ਕੁਮਾਰ, ਜਸਪਾਲ ਸਿੰਘ ਚੌਹਾਨ, ਜਸਵੰਤ ਸਿੰਘ ਮਜਬੂਰ, ਆਸ਼ੂ ਕੁਮਰਾ, ਆਰ ਕੇ ਪ੍ਰਜਾਪਤੀ, ਪ੍ਰਵੀਨ ਕੁਮਾਰ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ।
ਇਸ ਮੌਕੇ ਤੇ  ਲੋਕ ਸਾਹਿਤ ਕਲਾ ਕੇਂਦਰ ਅਤੇ ਵਰਕਰ ਕਲੱਬ ਵੱਲੋਂ ਕਵੀਆਂ ਤੋਂ ਇਲਾਵਾ ਸ਼੍ਰੀ ਗਗਨਦੀਪ, ਮੈਡਮ ਜਸਪ੍ਰੀਤ ਕੌਰ, ਰੌਸ਼ਨ ਖੈੜਾ, ਡਾ ਪਰਮਜੀਤ ਸਿੰਘ ਮਾਨਸਾ ਅਤੇ ਨਰੇਸ਼ ਭਾਰਤੀ ਵੀ ਨੂੰ ਸਨਮਾਨਿਤ ਕੀਤਾ ਗਿਆ। ਸਾਵਨ ਰੂਪੋਵਾਲੀ ਦੇ ਪਰਿਵਾਰ ਵੱਲੋਂ ਵੀ ਕ੍ਰਾਂਤੀ ਦਾ ਪ੍ਰਤੀਕ ਲਾਲ ਰੰਗ ਦੇ  ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੈਡਮ ਸਰਬਜੀਤ ਕੌਰ ਰੂਪੋਵਾਲੀ, ਵਿਸ਼ੇਸ਼ ਕੁਮਾਰ ਚੰਦਰਾ, ਕਰਮਜੀਤ ਸਿੰਘ ਗੁਰਦਾਸਪੁਰੀ, ਨਵਦੀਪ ਕੁਮਾਰ, ਕਸ਼ਮੀਰ ਬਜਰੌਰ, ਝਲਮਣ ਸਿੰਘ, ਕੰਨਵੀਨਰ ਕਸ਼ਮੀਰ ਸਿੰਘ, ਸ਼ੁਸ਼ੀਲ ਕੁਮਾਰ ਮੋਰੀਆ, ਸੰਦੀਪ ਸਿੰਘ,  ਮੈਡਮ ਹਰਵਿੰਦਰ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ, ਪਾਲ ਕੌਰ ਅਤੇ ਕਮਲਜੀਤ ਕੌਰ ਆਦਿ ਸ਼ਾਮਿਲ ਹੋਏ। ਆਏ ਹੋਏ ਕਵੀਆਂ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੇਂਦਰ ਦੇ ਪ੍ਰਧਾਨ ਅਸ਼ਵਨੀ ਜੋਸ਼ੀ ਨੇ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSingapore holds parade to celebrate National Day
Next articleਮਿੱਠੜਾ ਕਾਲਜ ਦਾ ਬੀ ਐਸ  ਨਾਨ ਮੈਡੀਕਲ ਸਮੈਸਟਰ  ਚੌਥਾ ਦਾ ਨਤੀਜਾ ਸ਼ਾਨਦਾਰ