ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 24 ਨਵੰਬਰ ਨੂੰ

ਪੰਮੀ ਫੱਗੂਵਾਲੀਆ, ਵਿਰਕ ਪੁਸ਼ਪਿੰਦਰ, ਰਣਜੀਤ ਆਜ਼ਾਦ ਕਾਂਝਲਾ ਅਤੇ ਭਾਈ ਚਮਕੌਰ ਸਿੰਘ ਚਮਨ ਦਾ ਢਾਡੀ ਜਥਾ ਹੋਣਗੇ ਸਨਮਾਨਿਤ 
ਸੰਗਰੂਰ,(ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀ ਕਾਰਜਕਾਰਨੀ ਦੀ ਵਿਸ਼ੇਸ਼ ਇਕੱਤਰਤਾ ਲੇਖਕ ਭਵਨ ਸੰਗਰੂਰ ਵਿਖੇ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ 24 ਨਵੰਬਰ ਨੂੰ ਹੋਣ ਵਾਲੇ ਸਭਾ ਦੇ ਦਸਵੇਂ ਸਾਲਾਨਾ ਸਮਾਗਮ ਦੀ ਰੂਪ-ਰੇਖਾ ਤਿਆਰ ਕੀਤੀ ਗਈ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਫ਼ੈਸਲਾ ਕੀਤਾ ਗਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੀ ਸਰਪ੍ਰਸਤੀ ਵਿੱਚ ਹੋਣ ਵਾਲਾ ਇਹ ਸਾਲਾਨਾ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਕਰਨਗੇ ਅਤੇ ਬੀਬੀ ਨਰਿੰਦਰ ਕੌਰ ਭਰਾਜ ਐੱਮ. ਐੱਲ. ਏ. ਵਿਧਾਨ ਸਭਾ ਹਲਕਾ ਸੰਗਰੂਰ ਮੁੱਖ ਮਹਿਮਾਨ ਹੋਣਗੇ। ਪ੍ਰਧਾਨਗੀ ਮੰਡਲ ਵਿੱਚ ਸ੍ਰੀ ਮਿੱਤਰ ਸੈਨ ਮੀਤ ਸੰਚਾਲਕ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ, ਸ੍ਰੀ ਮੂਲ ਚੰਦ ਸ਼ਰਮਾ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:), ਸ੍ਰੀਮਤੀ ਬਲਵੀਰ ਕੌਰ ਰਾਏਕੋਟੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕਨੇਡਾ (ਭਾਰਤ) ਅਤੇ ਪ੍ਰਿੰ. ਇਕਬਾਲ ਕੌਰ ਉਦਾਸੀ ਸਪੁੱਤਰੀ ਲੋਕ ਕਵੀ ਸੰਤ ਰਾਮ ਉਦਾਸੀ ਸ਼ਾਮਲ ਹੋਣਗੇ। ਇਕੱਤਰਤਾ ਵਿੱਚ ਡਾ. ਮੀਤ ਖਟੜਾ, ਰਜਿੰਦਰ ਸਿੰਘ ਰਾਜਨ,  ਸੁਖਵਿੰਦਰ ਸਿੰਘ ਲੋਟੇ, ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਜਗਜੀਤ ਸਿੰਘ ਲੱਡਾ, ਧਰਮਵੀਰ ਸਿੰਘ, ਬਲਜਿੰਦਰ ਈਲਵਾਲ, ਸੁਰਜੀਤ ਸਿੰਘ ਮੌਜੀ, ਲਾਭ ਸਿੰਘ ਝੱਮਟ, ਅਮਨ ਜੱਖਲਾਂ ਆਦਿ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸ਼ਾਮਲ ਹੋਏ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਮੌਕੇ ਸਾਲ 2024 ਲਈ ਸਭਾ ਵੱਲੋਂ ਦਿੱਤਾ ਜਾਣ ਵਾਲਾ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਸ੍ਰੀ ਪੰਮੀ ਫੱਗੂਵਾਲੀਆ ਨੂੰ, ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਸ੍ਰੀਮਤੀ ਵਿਰਕ ਪੁਸ਼ਪਿੰਦਰ ਨੂੰ, ਗੁਰਮੇਲ ਮਡਾਹੜ ਗਲਪ ਪੁਰਸਕਾਰ ਸ੍ਰੀ ਰਣਜੀਤ ਆਜ਼ਾਦ ਕਾਂਝਲਾ ਨੂੰ ਅਤੇ ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ ਭਾਈ ਚਮਕੌਰ ਸਿੰਘ ਚਮਨ ਦੇ ਢਾਡੀ ਜਥੇ ਨੂੰ ਦਿੱਤਾ ਜਾਵੇਗਾ। ਸਮਾਗਮ ਦਾ ਆਰੰਭ ਸਹੀ 10:00 ਹੋਵੇਗਾ ਅਤੇ ਸਮਾਪਤੀ ਬਾਅਦ ਦੁਪਹਿਰ 2:00 ਵਜੇ ਹੋਵੇਗੀ। ਕਵੀ ਦਰਬਾਰ ਵਿੱਚ ਚੋਣਵੇੰ ਕਵੀ ਸਾਹਿਬਾਨ ਕਵਿਤਾ ਪੇਸ਼ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤੈਨੂੰ ਕਿੰਝ ਰੋਕੀਏ ??
Next articleਉਸਾਰੀ ਅਤੇ ਮਨਰੇਗਾ ਮਜ਼ਦੂਰਾਂ ਦੀ ਭਲਾਈ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ